ਜਲੰਧਰ, 10 ਅਕਤੂਬਰ (ਬਿਉਰੋ)- ਪੰਜਾਬ ਵਿੱਚ ਰੀਅਲ ਐਸਟੇਟ ਦੇ ਕੰਮ ਨੂੰ ਹੋਰ ਵਧਾਉਣ ਅਤੇ ਵਧੇਰੇ ਨਿਵੇਸ਼ ਲਿਆਂਉਣ ਲਈ, ਪੰਜਾਬ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਏ.ਜੀ.ਆਈ ਇੰਨਫਰਾ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਨੂੰ 13 ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਹੈ। ਇਹ ਕਮੇਟੀ ਰੀਅਲ ਐਸਟੇਟ ਖੇਤਰ ਨੂੰ ਹੋਰ ਚੰਗਾ ਬਣਾਉਣ ਲਈ ਯੋਜਨਾ ਤਿਆਰ ਕਰੇਗੀ। ਇਹ ਕਮੇਟੀ ਵਿਭਾਗ ਦੀ ਨੋਟੀਫਿਕੇਸ਼ਨ ਨੰਬਰ 8”-12020/430/2025-6872/1/1219152/2025, ਮਿਤੀ 09-10-2025 ਨਾਲ ਬਣਾਈ ਗਈ ਹੈ। ਵਿਭਾਗ ਅਨੁਸਾਰ, ਇਹ ਯੋਜਨਾ ਰੀਅਲ ਐਸਟੇਟ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਕੇ ਤਿਆਰ ਕੀਤੀ ਜਾਵੇਗੀ ਤਾਂ ਜੋ ਇਹ ਸਾਰੇ ਲਈ ਲਾਭਦਾਇਕ ਹੋਵੇ। ਪੰਜਾਬ ਦੇ ਗਵਰਨਰ ਨੇ ਰੀਅਲ ਐਸਟੇਟ ਦੇ ਵੱਖ-ਵੱਖ ਖੇਤਰਾਂ ਲਈ ਖਾਸ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਮੇਟੀਆਂ ਸਰਕਾਰ ਅਤੇ ਰੀਅਲ ਐਸਟੇਟ ਉਦਯੋਗ ਨੂੰ ਇਕੱਠੇ ਤੇ ਸੰਗਠਿਤ ਢੰਗ ਨਾਲ ਕੰਮ ਕਰਨ ਵਿੱਚ ਮੱਦਦ ਕਰਨਗੀਆਂ। ਹਰ ਕਮੇਟੀ ਦਾ ਮੁੱਖ ਕੰਮ ਪੰਜਾਬ ਦੀ ਰੀਅਲ ਐਸਟੇਟ ਨੀਤੀ ਲਈ ਸਰਕਾਰ ਨੂੰ ਚੰਗੇ ਸੁਝਾਅ ਦੇਣਾ ਹੈ। ਇਸ ਦੌਰਾਨ ਕਮੇਟੀ ਹੋਰ ਰਾਜਾਂ ਦੀਆਂ ਨੀਤੀਆਂ ਦਾ ਅਧਿਐਨ ਕਰੇਗੀ ਅਤੇ ਪੰਜਾਬ ਲਈ ਸਭ ਤੋਂ ਵਧੀਆ ਵਿਚਾਰ ਪੇਸ਼ ਕਰੇਗੀ। ਜਰੂਰਤ ਪੈਣ ’ਤੇ ਸਰਕਾਰ ਹੋਰ ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰ ਸਕਦੀ ਹੈ। ਮੈਂਬਰਾਂ ਦੀ ਚੋਣ ਰੀਅਲ ਐਸਟੇਟ ਦੇ ਵੱਖ-ਵੱਖ ਖੇਤਰਾਂ ਤੋਂ ਕੀਤੀ ਜਾਵੇਗੀ ਤਾਂ ਜੋ ਸਾਰਿਆਂ ਦੀ ਰਾਏ ਸ਼ਾਮਲ ਹੋ ਸਕੇ। ਇੱਕ ਮੈਂਬਰ ਸਕੱਤਰ ਕਮੇਟੀ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰੇਗਾ, ਰਿਪੋਰਟ ਤਿਆਰ ਕਰੇਗਾ ਅਤੇ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।
0 Comments