ਆਦਮਪੁਰ, 12 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ)- ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜ਼ਿ) ਪੰਜਾਬ ਬਲਾਕ ਆਦਮਪੁਰ ਦੋਆਬਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਤ ਵਲੋਂ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ 29 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ, ਆਦਮਪੁਰ ਦੋਆਬਾ ਵਿਖੇ ਬਲਾਕ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਗੁਰੂ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੰਤ ਮਹਾਂਰਪੁਰਸ਼, ਸਾਧੂ ਸਮਾਜ ਮਿਸ਼ਨਰੀ ਗਾਇਕ ਰਾਗੀ ਜਥੇ ਅਤੇ ਉੱਘੇ ਪ੍ਰਚਾਰਕ ਅਨਮੋਲ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਸਬੰਧੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਮਾਗਮ ਨੂੰ ਸਹੀ ਢੰਗ ਨਾਲ ਨੇਪੜੇ ਚਾੜਨ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਇਸ ਸ਼ੁੱਭ ਅਵਸਰ ਤੇ ਹੁੰਮ-ਹੁੰਮਾ ਕੇ ਪਹੁੰਚੋ ਅਤੇ ਸੰਤਾਂ ਦੇ ਪ੍ਰਵਚਨ ਸਰਵਣ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ। ਇਸ ਮੋਕੇ ਸੁਰਿੰਦਰ ਕੁਮਾਰ ਖੁਰਦਪੁਰ, ਸੁਰਿੰਦਰ ਬੱਧਣ, ਹੰਸਰਾਜ ਐਮ ਈ ਐਸ, ਲੱਛਮਣ ਦਾਸ, ਮਨਜੀਤ ਸਿੰਘ ਨੈਸ਼ਨਲ, ਪਰਮਜੀਤ ਕਠਾਰ, ਸੁਰੇਸ਼ ਭਾਟੀਆ, ਪੰਪਾ ਆਦਮਪੁਰ, ਸੋਹਣਜੀਤ ਹਰੀਪੁਰ ਤੇ ਹੋਰ ਸੇਵਾਦਾਰ ਹਾਜਰ ਸਨ।

0 Comments