ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਸ਼੍ਰੀ ਵਿਜੇ ਚੋਪੜਾ ਨੇ ਬੰਸੀ ਤੇ ਨਈਅਰ ਦੀ ਕੀਤੀ ਪ੍ਰਸ਼ੰਸਾ
ਜਲੰਧਰ, 19 ਨਵੰਬਰ (ਅਮਰਜੀਤ ਸਿੰਘ)- ਸ੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ (ਜਲੰਧਰ) ਵਿਖੇ 51ਵੇਂ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਚੋਪੜਾ ਨੇ ਸਮਾਜ ਸੇਵਕ ਹਰਬੰਸ ਬੰਸੀ ਤੇ ਸਾਬਕਾ ਸਰਪੰਚ ਗੁਰਵਿੰਦਰ ਨਈਅਰ ਪਿੰਡ ਕੰਗਣੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ। ਜਿਕਰਯੋਗ ਹੈ ਕਿ ਬੰਸੀ ਤੇ ਨਈਅਰ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ 51ਵੇਂ ਜੋੜ ਮੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਅਤੇ ਨਤਮਸਤਕ ਹੋਣ ਵਾਸਤੇ ਪੁੱਜੇ ਸਨ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਨੇ ਸਮਾਜ ਸੇਵੀ ਸ਼ਖ਼ਸੀਅਤ ਹਰਬੰਸ ਲਾਲ ਬੰਸੀ ਪਿੰਡ ਕੰਗਣੀਵਾਲ ਅਤੇ ਮੌਜੂਦਾ ਸਰਪੰਚ ਸੁਨੀਤਾ ਦੇਵੀ ਦੇ ਪਤੀ ਗੁਰਵਿੰਦਰ ਕੁਮਾਰ ਨਈਅਰ ਐਕਸ ਸਰਵਿਸਮੈਨ ਅਤੇ ਸਾਬਕਾ ਸਰਪੰਚ ਕੰਗਣੀਵਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਤੇ ਖੂਨਦਾਨ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਮੰਦਰ ਦੀ ਗੱਦੀ ਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੇਵਾ ਜੀ, ਸਕੱਤਰ ਨਰਿੰਦਰ ਸਿੰਘ ਸੋਨੂੰ, ਕਪੂਰ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ, ਨੰਬਰਦਾਰ ਕਰਮਪਾਲ ਸਿੰਘ ਸੰਘਾ, ਨੰਬਰਦਾਰ ਹਰਪਾਲ ਬਿੱਟੂ, ਯੋਗ ਗੁਰੂ ਵਰਿੰਦਰ ਸ਼ਰਮਾਂ ਵੀ ਹਾਜ਼ਰ ਸਨ।

0 Comments