ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ 51ਵਾਂ ਸਲਾਨਾ ਜੋੜ ਮੇਲਾ ਸ਼ਰਧਾਪੂਰਬਕ ਸਪੰਨ ਹੋਇਆ


ਦੇਸ਼ਾਂ ਵਿਦੇਸ਼ਾਂ ਤੋਂ ਮੰਦਰ ਵਿਖੇ ਪੁੱਜੀਆਂ ਸੰਗਤਾਂ, ਮਹਾਂਮਾਈ ਦੇ ਭਗਵਤੀ ਜਾਗਰਣ ਵਿੱਚ ਭਰੀ ਹਾਜ਼ਰੀ 

ਜਲੰਧਰ, 19 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਜਲੰਧਰ ਵਿਖੇ 51ਵਾਂ ਸਲਾਨਾ ਜੋੜ ਮੇਲਾ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਦੇਵਾ ਜੀ ਦੀ ਅਗਵਾਹੀ ਵਿੱਚ ਅਤੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਸ਼ਰਧਾਪੂਰਬਕ ਸਪੰਨ ਹੋਇਆ। ਜਿਸਦੇ ਸਬੰਧ ਵਿੱਚ ਬੀਤੇ ਦਿਨ ਕਰਵਾਏ ਵਿਸ਼ਾਲ ਭਗਵਤੀ ਜਾਗਰਣ ਵਿੱਚ ਗਾਇਕ ਬਲਰਾਜ ਬਿਲਗਾ ਤੇ ਵਿਜੇ ਝੱਮਟ ਨੇ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਤਾਰਾਰਾਣੀ ਦੀ ਕਥਾ ਤਿਵਾੜੀ ਐਂਡ ਪਾਰਟੀ ਵੱਲੋਂ ਕੀਤੀ ਗਈ ਉਪਰੰਤ ਜਾਗਰਣ ਦੀ ਸਪੰਨਤਾ ਹੋਈ। ਇਸ ਜਾਗਰਣ ਵਿੱਚ ਹਾਜ਼ਰੀ ਭਰਨ ਵਾਸਤੇ ਸ਼੍ਰੀ ਰਾਜ਼ੇਸ਼ ਬਾਘਾ ਮੀਤ ਪ੍ਰਧਾਨ ਭਾਜਪਾ ਪੰਜਾਬ, ਹਲਕਾ ਆਦਮਪੁਰ ਇੰਚਾਰਜ਼ ਆਪ ਪਵਨ ਕੁਮਾਰ ਟੀਨੂੰ, ਬੀਜੇਪੀ ਨੇਤਾ ਵਿਵੇਕ ਖੰਨਾਂ, ਪ੍ਰਵੀਨ ਪਹਿਲਵਾਨ ਵਾਰਡ ਨੰਬਰ 7 ਇੰਚਾਰਜ ਵੀ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਨੂੰ ਮੰਦਿਰ ਪ੍ਰਬੰਧਕ ਕਮੇਟੀ ਦੇ ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ ਵੱਲੋਂ ਸਨਮਾਨਿਤ ਕੀਤਾ ਗਿਆ। ਜੋੜ ਮੇਲੇ ਦੀ ਸਮਾਪਤੀ ਉਪਰੰਤ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ 51ਵੇਂ ਸਲਾਨਾ ਜੋੜ ਮੇਲੇ ਦੇ ਸਹਿਯੋਗ ਦੇਣ ਵਾਲੀਆਂ ਸਰਬੱਤ ਸੰਗਤਾਂ, ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ। 


Post a Comment

0 Comments