![]() |
ਸੰਤ ਕ੍ਰਿਸ਼ਨ ਨਾਥ ਜੀ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੀਆਂ ਇੰਗਲੈਂਡ ਦੀਆਂ ਸਮੂਹ ਸੰਗਤਾਂ।
ਇਸ ਦੌਰਾਨ ਇੰਗਲੈਂਡ ਦੀ ਧਰਤੀ ਵਿਖੇ ਹੋਏ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਨੇ ਇੰਗਲੈਂਡ ਵਿਖੇ ਵੱਸਦੀਆਂ ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਡੇਰਾ ਚਹੇੜੂ ਦੇ ਮਹਾਂਪੁਰਸ਼ਾਂ ਨੇ ਸਮੂਹ ਸੰਗਤਾਂ ਨੂੰ ਮਹਾਨ ਮਹਾਂਪੁਰਸ਼ਾਂ ਦੇ ਮਿਸ਼ਨ ਤਹਿਤ ਵਿੱਦਿਆ ਦੀ ਹਰ ਇੱਕ ਦੇ ਜੀਵਨ ਵਿਚ ਮਹੱਤਵ ਬਾਰੇ ਦੱਸਦੇ ਹੋਏ ਲੋੜਵੰਦ ਬੱਚਿਆਂ ਲਈ ਅੱਗੇ ਆਕੇ ਉਪਰਾਲਾ ਕਰਨ ਦਾ ਸੰਦੇਸ਼ ਦਿੱਤਾ। ਇੰਗਲੈਂਡ ਦੀਆਂ ਸੰਗਤਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਨੂੰ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਤੌਰ ’ਤੇ ਰਾਕੇਸ਼ ਕੁਮਾਰ ਮਹੇ, ਰੋਕੀ ਸੰਧੂ, ਗੁਰਵਿੰਦਰ ਪਿੰਦੂ, ਸੰਧੂ ਪਰਿਵਾਰ, ਹਰਜਿੰਦਰ ਚੁੰਬਰ ਬੰਟੀ, ਜਗਤਾਰ ਮਹੇ, ਜਿੰਦਰ ਸ਼ੀਮਾਰ, ਪ੍ਰੇਮ ਹੀਰ, ਪ੍ਰੇਮ ਨਾਫਰੀ, ਧਨੀ ਰਾਮ ਪਵਾਰ, ਸੁਰਿੰਦਰ ਪਾਲ, ਦਵਿੰਦਰ ਲਾਖਾ, ਬਲਜੀਤ ਜੱਸਲ, ਪਵਨ ਭੂੰਡਪਾਲ, ਨਿਤਿਨ ਰੱਤੂ, ਗੁਰਦੇਵ ਕੌਰ ਔਜਲਾ ਪਰਿਵਾਰ, ਮਹਿੰਦਰ ਕੌਰ ਗਿੱਢਾ ਪਰਿਵਾਰ ਆਦਿ ਹਾਜਰ ਸਨ। ਸਾਰੀਆਂ ਸੰਗਤਾਂ ਨੇ ਸ੍ਰੀਮਾਨ ਸੰਤ ਕ੍ਰਿਸ਼ਨ ਨਾਥ ਜੀ ਦਾ ਇੰਗਲੈਂਡ ਆਉਣ ’ਤੇ ਧੰਨਵਾਦ ਕੀਤਾ ਅਤੇ ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।

0 Comments