ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੌਰਾਨ ਜੈਤੂ ਵਿਦਿਆਰਥੀਆਂ ਨੂੰ ਲਖਵੀਰ ਸਿੰਘ ਹਜ਼ਾਰਾ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ

ਬਲਾਕ ਪੱਧਰ ਤੇ ਜੈਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ, ਪਿ੍ਰੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਤੇ ਹੋਰ।


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿੱਖੇ ਕਰਵਾਇਆ ਗਿਆ, ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਥਰੀ ਸਮਾਗਮ

ਅਮਰਜੀਤ ਸਿੰਘ ਜੰਡੂ ਸਿੰਘਾ- ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2025 ਤੇ 2026 ਥੀਮ ਸਟੈਮ ਫੋਰ ਵਿਕਸਿਤ ਭਾਰਤ ਤੇ ਆਤਮ ਨਿਰਭਰ ਭਾਰਤ, ਬੀਤੇ ਦਿਨ ਸਰਕਾਰੀ ਸੀਨੀਅਰ ਸਮਾਰਟ ਸਕੂਲ ਹਜ਼ਾਰਾਂ ਵਿਖੇ ਜਿਲ੍ਹਾ ਸਿੱਖਿਆ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ (ਸਟੇਟ ਅਵਾਰਡੀ) ਦੀ ਰਹਿਨੁਮਾਈ ਤਹਿਤ ਕਰਵਾਇਆ ਗਿਆ। ਜਿਸ ਵਿੱਚ ਬਲਾਕ ਈਸਟ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਸਮਾਗਮ ਦਾ ਉਦਘਾਟਨ ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਕਮਲਦੀਪ ਕੌਰ ਨੇ ਕੀਤਾ ਅਤੇ ਜੈਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਸ. ਲਖਵੀਰ ਸਿੰਘ ਹਜ਼ਾਰਾ ਵੱਲੋਂ ਕੀਤੀ ਗਈ। ਇਸ ਮੌਕੇ ਉਚੇਚੇ ਤੋਰ ਤੇ ਸਾਬਕਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਨੇ ਵੀ ਸਮਾਗਮ ਵਿੱਚ ਸ਼ਿ੍ਰਕਤ ਕੀਤੀ। ਸਮਾਗਮ ਦੋਰਾਨ ਜੱਜ ਦੀ ਭੂਮਿਕਾ ਕੰਚਨ ਸ਼ਰਮਾਂ, ਜੈਸਮੀਨ, ਰਾਧਿਕਾ ਨੇ ਬਾਖੂਬੀ ਨਿਭਾਈ, ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਸਟੇਟ ਐਵਾਰਡੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦਾ ਸੰਚਾਲਨ ਹਰਜੀਤ ਬਾਬਾ, ਹਰਿ ਦਰਸ਼ਨ ਸਿੰਘ ਨੇ ਕੀਤਾ।


ਹਜ਼ਾਰਾ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਰਾਖੀ ਨੇ ਬਲਾਕ ਚੋਂ ਪਹਿਲਾ ਸਥਾਨ ਅਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਜਿਲੇ੍ਹ ਭਰ ਵਿੱਚ ਰੋਸ਼ਨ ਕੀਤਾ। ਛੇਵੀਂ ਅਤੇ ਅੱਠਵੀਂ ਕਲਾਸ ਦੇ 21 ਵਿਦਿਆਰਥੀਆਂ ਨੇ ਵੱਖ-ਵੱਖ ਸੱਤ ਥੀਮਾਂ ਵਿੱਚੋਂ ਪਹਿਲੀ, ਦੂਜੀ ਤੀਜੀ ਪੁਜੀਸ਼ਨ ਹਾਸਲ ਕੀਤੀ। ਨੌਵੀਂ ਤੋਂ ਦਸਵੀਂ ਕਲਾਸ ਦੇ 21 ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਚੋਂ ਪੁਜੀਸ਼ਨਾਂ ਹਾਸਲ ਕਰਦੇ ਹੋਏ ਪਹਿਲਾ, ਦੂਜਾ, ਤੀਜਾ ਇਨਾਮ ਹਾਸਿਲ ਕੀਤਾ। ਅੱਠਵੀਂ ਕਲਾਸ ਦੀ ਰਾਜਵੀਰ ਕੌਰ ਨੇ ਕਰਕੇ ਮੈਥਮੈਟਿਕਸ ਮਾਡਲ ਤਿਆਰ ਕਰਕੇ ਬਲਾਕ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਦੀ ਰਾਖੀ ਨੇ ਹੈਲਥ ਅਤੇ ਹਾਈਜੈਨਿਕ ਮਾਡਲ ਤਿਆਰ ਕਰਕੇ ਪਹਿਲਾ ਸਥਾਨ ਬਲਾਕ ਪੱਧਰ ਤੇ ਹਾਸਲ ਕੀਤਾ। ਇਸ ਮੌਕੇ ਬਲਾਕ ਪੱਧਰ ਤੇ ਜੈਤੂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਪਿ੍ਰੰਸੀਪਲ ਕੁਲਦੀਪ ਕੌਰ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ। 


Post a Comment

0 Comments