ਪਿੰਡ ਹਜ਼ਾਰਾ ਵਿਖੇ ਜਾਗਰੂਕਤਾ ਕੈਂਪ ਮੌਕੇ ਤੇ ਹਾਜ਼ਰ ਬੀਡੀਪੀਉ ਗੁਰਪ੍ਰੀਤ ਸਿੰਘ ਭੁੱਲਰ, ਬੀਡੀਪੀਉ ਅਭੇ ਚੰਦਰ, ਡਾ. ਜਹੂਰ ਅਹਿਮਦ ਤੇ ਡਾ. ਰਿਤੂ ਮਹਿਤਾ, ਤੇ ਪੰਚ ਨਵਦੀਪ ਸਿੰਘ।
ਅਮਰਜੀਤ ਸਿੰਘ ਜੰਡੂ ਸਿੰਘਾ- ਐਲ.ਪੀ.ਯੂ ਦ ਵਿਦਿਆਰਥੀਆਂ ਨੇ ਪਿੰਡ ਹਜ਼ਾਰਾ ਵਿੱਖੇ ਇੱਕ ਜਾਗਰੂਕਤਾ ਕੈਂਪ ਦਾ ਆਯਜ਼ੋਨ ਕਰਦੇ ਹੋਏ, ਪਿੰਡ ਵਾਸੀਆਂ ਨੂੰ ਜਿਥੇ ਨਾਟਕ ਖੇਡ ਕੇ ਜਾਗਰੂਕ ਕੀਤਾ ਉਥੇ ਉਨ੍ਹਾਂ ਪਿੰਡ ਵਿੱਚ ਪੈਦਲ ਮਾਰਚ ਕਰਕੇ ਵੀ ਲੋਕਾਂ ਨੂੰ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਕੀਤਾ ਤੇ ਉਸਨੂੰ ਕਿਵੇ ਕੰਟਰੋਲ ਕੀਤਾ ਜਾ ਸਕਦਾ ਹੈ ਉਸਦੇ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਹ ਸਾਰਾ ਉਪਰਾਲਾ ਐਲਪੀਯੂ ਦੇ ਡਾ. ਜਹੂਰ ਅਹਿਮਦ ਤੇ ਡਾ. ਰਿੱਤੂ ਮਹਿਤਾ ਦੀ ਦੇਖਦੇਖ ਹੇਠ ਸਾਇਕਲੋਜੀ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਇਸ ਮੌਕੇ ਉਚੇਚੇ ਤੋਰ ਤੇ ਬੀਡੀਪੀਉ ਗੁਰਪ੍ਰੀਤ ਸਿੰਘ ਭੁੱਲਰ, ਬੀਡੀਪੀਉ ਅਭੇ ਚੰਦਰ ਜਾਗਰੂਕਤਾ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਪਿੰਡ ਦੇ ਮੈਂਬਰ ਪੰਚਾਇਤ ਇੰਜ਼ੀਨੀਅਰ ਨਵਦੀਪ ਸਿੰਘ, ਪੰਚ ਸੋਦਾਗਰ ਸਿੰਘ, ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ, ਹਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਵੱਲੋਂ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਵਿਦਿਆਰਥੀਆਂ ਦਾ ਸਹਿਯੋਗ ਦਿੱਤਾ ਗਿਆ।

0 Comments