ਜੰਡੂ ਸਿੰਘਾ ਵਿਖੇ ਬੋਨਸ ਵੰਡ ਸਮਾਰੋਹ ਦੌਰਾਨ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਦੇ ਹੋਏ ਵੇਰਕਾ ਅਧਿਕਾਰੀ ਤੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰ।
ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਿਡ ਜੰਡੂ ਸਿੰਘਾ ਵੱਲੋਂ 27ਵਾਂ ਬੋਨਸ ਵੰਡ ਸਮਾਰੋਹ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਿਡ ਜਲੰਧਰ ਵੱਲੋਂ 27ਵਾਂ ਬੋਨਸ ਵੰਡ ਅਤੇ ਵਿਸ਼ੇਸ਼ ਸਨਮਾਨ ਸਮਾਰੋਹ ਪਾਣੀ ਵਾਲੀ ਟੈਂਕੀ ਨਜ਼ਦੀਕ ਜੰਡੂ ਸਿੰਘਾ ਵਿਖੇ ਪ੍ਰਧਾਨ ਰਮੇਸ਼ ਕੁਮਾਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵੇਰਕਾ ਮਿਲਕ ਪਲਾਟ ਜਲੰਧਰ ਤੋਂ ਡਾਇਰੈਕਟਰ ਪ੍ਰਦੀਪ ਕੁਮਾਰ ਜੋਸ਼ੀ, ਐਮ.ਐਮ.ਪੀ ਡਾਕਟਰ ਮਨਿੰਦਰਜੀਤ ਸਿੰਘ ਸ਼ਤਾਬ, ਡਿਪਟੀ ਮੈਨੇਜਰ ਕਾਰਤਿਕ ਜੱਬਾ, ਕੋਆਪਰੇਟਿਵ ਬੈਂਕ ਜੰਡੂ ਸਿੰਘਾ ਦੇ ਮੈਨੇਜਰ ਨੀਲਮ ਰਾਣੀ, ਕੋਆਪਰੇਟਿਵ ਸੋਸਾਇਟੀ ਜੰਡੂ ਸਿੰਘਾ ਦੇ ਸਕੱਤਰ ਰਾਹੁਲ ਕੁਮਾਰ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਵੇਰਕਾ ਮਿਲਕ ਪਲਾਟ ਤੋਂ ਆਏ ਸੀਨੀਅਰ ਅਫਸਰਾਂ ਨੇ ਦੁੱਧ ਉਤਪਾਦਕਾਂ ਨੂੰ ਜਿੱਥੇ ਆਪਣੇ ਪਸ਼ੂਆਂ ਦੇ ਰੱਖ-ਰਖਾਵ ਬਾਰੇ ਜਾਣਕਾਰੀ ਦਿੱਤੀ ਉਥੇ ਉਨਾਂ ਪਸ਼ੂਆਂ ਦੇ ਦੁੱਧ ਨੂੰ ਹੋਰ ਵਧਾਉਣ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਸੋਸਾਇਟੀ ਜੰਡੂ ਸਿੰਘਾ ਵੱਲੋਂ ਕੀਤੇ ਕੀਤੇ ਜਾਂਦੇ ਕੰਮਾਂ ਤੇ ਵੀ ਚਾਨਣਾ ਪਾਇਆ। ਉਹਨਾਂ ਸੰਬੋਧਨ ਵਿੱਚ ਦੱਸਿਆ ਕਿ ਜੰਡੂ ਸਿੰਘਾ ਸੁਸਾਇਟੀ ਹਮੇਸ਼ਾ ਪਹਿਲੇ ਨੰਬਰ ਤੇ ਚੱਲ ਰਹੀ ਹੈ। ਉਹਨਾਂ ਕਿਹਾ ਜੰਡੂ ਸਿੰਘਾ ਸੋਸਾਇਟੀ ਜਿੱਥੇ ਦੁੱਧ ਉਤਪਾਦਨ ਵਿੱਚ ਵਾਧਾ ਕਰ ਰਹੀਂ ਹੈ ਉੱਥੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਹੋਰ ਚੰਗੀਆਂ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਦੁੱਧ ਉਤਪਾਦਕ ਸੁਸਾਇਟੀ ਜੰਡੂ ਸਿੰਘਾ ਨੂੰ ਕਰੀਬ 14 ਲੱਖ ਰੁਪਏ ਮੁਨਾਫਾ ਹੋਇਆ ਹੈ। ਜਿਸਦੇ ਵਿਚੋਂ ਦੁੱਧ ਉਤਪਾਦਕਾਂ ਨੂੰ ਕਰੀਬ 6 ਲੱਖ 90 ਹਜ਼ਾਰ ਬੋਨਸ ਵੰਡਿਆ ਗਿਆ ਹੈ ਤੇ ਬਾਕੀ ਫੰਡ ਕੱਟੇ ਗਏ ਹਨ। ਇਸ ਮੌਕੇ ਦੁੱਧ ਉਤਪਾਦ ਵਿੱਚ ਚੰਗੀ ਕਾਰਗੁਜ਼ਾਰੀ ਰੱਖਣ ਵਾਲੇ ਕਿਸਾਨ ਭਰਾਵਾਂ ਅਤੇ ਦੁੱਧ ਉਤਪਾਦਕਾਂ ਨੂੰ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਸਨਮਾਨ ਚਿੰਨ ਤੇ ਮਿਲਕ ਮਿਕਚਰ ਪਾਉਡਰ ਵੀ ਦਿੱਤਾ ਗਿਆ। ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਦੇ ਵਿਸ਼ੇਸ਼ ਸਨਮਾਨ ਕੀਤੇ ਗਏ। ਇਸ ਮੌਕੇ ਤੇ ਪ੍ਰਧਾਨ ਰਮੇਸ਼ ਕੁਮਾਰ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੰਘਾ, ਸਕੱਤਰ ਪ੍ਰੀਤਕਮਲ ਸਿੰਘ, ਮੈਂਬਰ ਮਨਵੀਰ ਸਿੰਘ ਸੰਘਾ, ਮੈਂਬਰ ਗੁਰਵਿੰਦਰ ਸਿੰਘ, ਮੈਂਬਰ ਕੁਲਵੀਰ ਸਿੰਘ, ਮੈਂਬਰ ਜਸਵੀਰ ਕੌਰ ਤੋਂ ਇਲਾਵਾ ਸਰਪੰਚ ਚੰਪਾ ਜ਼ੋਸ਼ੀ, ਜਸਵਿੰਦਰ ਸਿੰਘ ਸੰਘਾ, ਅਰੁੱਨ ਗੋਲਡੀ, ਮਨਜੋਤ ਸਿੰਘ ਸੰਘਾ, ਸਰਪੰਚ ਚੰਪਾ ਜ਼ੋਸ਼ੀ, ਜਸਪਾਲ ਸਿੰਘ, ਵਿਨੀਤ ਤੇ ਹੋਰ ਪਤਵੰਤੇ ਤੇ ਦੁੱਧ ਉਤਪਾਦਕ ਹਾਜ਼ਰ ਸਨ।

0 Comments