ਜਲੰਧਰ, 27 ਨਵੰਬਰ (ਅਮਰਜੀਤ ਸਿੰਘ)- ਬੀਤੇ ਦਿਨ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਕਪੂਰ ਪਿੰਡ ਜਲੰਧਰ ਵਿਚ ਆਯੋਜਿਤ ਕੀਤੇ ਗਏ 51 ਵੇਂ ਸਲਾਨਾ ਜੋੜ ਮੇਲੇ ਦੀ ਸਮਾਪਤੀ ਉਪਰੰਤ ਮੰਦਰ ਦੀ ਮੁੱਖ ਗੱਦੀਨਸ਼ੀਨ ਜਸਵਿੰਦਰ ਕੌਰ ਅੰਜੂ ਦੇਵਾ ਜੀ ਵਿਦੇਸ਼ ਤੋਂ ਆਈਆਂ ਅਤੇ ਹੋਰ ਸੰਗਤਾਂ ਨਾਲ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਤੋਂ ਚਾਲੇ ਪਾਉਦੇ ਹੋਏ ਮਾਤਾ ਵੈਸ਼ਨੋ ਦੇਵੀ ਦਰਬਾਰ ਪੁੱਜੇ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਰੇ ਸ਼ਰਧਾਲੂਆਂ ਨੇ ਦੇਵਾ ਜੀ ਦੀ ਅਗਵਾਈ ਵਿਚ ਕਟੜਾ ਤੋਂ ਲੈ ਕੇ ਮਾਤਾ ਰਾਣੀ ਦੇ ਦਰਬਾਰ ਤਕ ਪੈਦਲ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪਾਵਨ ਯਾਤਰਾ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਇਸ ਮੌਕੇ ਜਸਵਿੰਦਰ ਕੌਰ ਅੰਜੂ ਦੇਵਾ ਜੀ ਨੇ ਮਹਾਂਮਾਈ ਦੇ ਚਰਨਾਂ ਵਿਚ ਸਾਰਿਆਂ ਦੀ ਸੁੱਖ-ਸ਼ਾਂਤੀ ਅਤੇ ਭਲੇ ਲਈ ਅਰਦਾਸ ਕੀਤੀ। ਸਫਲਤਾਪੂਰਵਕ ਸੰਪੰਨ ਹੋਈ ਇਸ ਯਾਤਰਾ ਤੋਂ ਬਾਅਦ ਸਾਰੇ ਸ਼ਰਧਾਲੂ ਬੁੱਧਵਾਰ ਰਾਤ ਨੂੰ ਵਾਪਸ ਕਪੂਰ ਪਿੰਡ ਮੰਦਰ ਪਹੁੰਚ ਗਏ। ਮੰਦਰ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਹਰ ਸਾਲ ਤਿੰਨ ਦਿਨਾਂ ਸਾਲਾਨਾ ਜੋੜ ਮੇਲੇ ਦੀ ਸਮਾਪਤੀ ’ਤੇ ਮੰਦਰ ਤੋਂ ਸ਼ਰਧਾਲੂ ਸ਼ੁਕਰਾਨੇ ਵਜੋਂ ਮਹਾਂਮਾਈ ਦੇ ਦਰਬਾਰ ਵਿਖੇ ਜਾਂਦੇ ਹਨ।

0 Comments