
ਪਿੰਡ ਹਜ਼ਾਰਾ ਵਿਖੇ ਫੁੱਟਬਾਲ ਟੂਰਨਾਂਮੈਂਟ ਦੀ ਸ਼ੁਰੂਆਤ ਮੌਕੇ ਹਾਜ਼ਰ ਲਖਵੀਰ ਸਿੰਘ ਹਜ਼ਾਰਾ, ਐਨਆਰਆਈ ਕੁਲਵੀਰ ਸਿੰਘ, ਭੁਪਿੰਦਰ ਸਿੰਘ ਤੇ ਹੋਰ ਪਤਵੰਤੇ।
ਐਨ.ਆਰ.ਆਈ ਵੀਰਾਂ ਤੇ ਪਤਵੰਤਿਆਂ ਨੇ ਖਿਡਾਰੀਆਂ ਦੀ ਕੀਤੀ ਹੋਸਲਾ ਅਫ਼ਜਾਈ
ਅਮਰਜੀਤ ਸਿੰਘ ਜੰਡੂਸਿੰਘਾ- ਪਿੰਡ ਹਜ਼ਾਰਾ ਜਲੰਧਰ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਰਜ਼ਿ ਹਜ਼ਾਰਾ ਵੱਲੋਂ 31ਵੇਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਬੇਨਤੀ ਕਰਨ ਉਪਰੰਤ ਸਕੂਲ ਦੀ ਗਰਾਂਉਡ ਵਿੱਚ ਹੋਈ। ਇਸ ਮੌਕੇ ਤੇ ਵਿਦੇਸ਼ ਦੀ ਧਰਤੀ ਤੋਂ ਪਿੰਡ ਹਜ਼ਾਰਾ ਪੁੱਜੇ ਐਨ.ਆਰ.ਆਈ ਵੀਰਾਂ ਤੇ ਪਤਵੰਤੇ ਸੱਜਣਾਂ ਨੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ। ਟੂਰਨਾਮੈਂਟ ਦਾ ਪਹਿਲਾ ਮੈਚ ਗੜ੍ਹਾ ਜਲੰਧਰ ਤੇ ਮਿੱਠਾਪੁਰ ਦੀਆਂ ਸਮੂਹ ਟੀਮਾਂ ਵਿੱਚਕਾਰ ਖੇਡਿਆ ਗਿਆ। ਉੱਘੇ ਖੇਡ ਪੇ੍ਰਮੀ ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਇਸ ਟੂਰਨਾਂਮੈਂਟ ਨੂੰ ਲੈ ਕੇ ਇਲਾਕੇ ਦੇ ਨੋਜਵਾਨਾਂ ਤੇ ਪਿੰਡ ਦੇ ਸਮੂਹ ਐਂਨਆਰਆਈ ਵੀਰਾਂ ਵਿੱਚ ਭਾਰੀ ਉਤਸ਼ਾਹ ਜੋ ਕਿ ਵਿਦੇਸ਼ ਤੋਂ ਮੈਂਚ ਦੇਖਣ ਵਾਸਤੇ ਪਿੰਡ ਹਜ਼ਾਰਾ ਪੁੱਜੇ ਹਨ। ਉਨ੍ਹਾਂ ਕਿਹਾ ਹੁਣ ਤੱਕ ਕਰੀਬ 28 ਟੀਮਾਂ ਇੰਟਰ ਹੋ ਚੁੱਕੀਆਂ ਹਨ। ਇਹ ਮੈਂਚ ਲਗਾਤਾਰ 21 ਦਸੰਬਰ ਤੱਕ ਚੱਲਣਗੇ। ਇਸ ਮੌਕੇ ਐਨਆਰਆਈ ਕੁਲਵੀਰ ਸਿੰਘ ਯੂ.ਕੇ, ਭੁਪਿੰਦਰ ਸਿੰਘ ਯੂ.ਕੇ ਤੇ ਹੋਰਾਂ ਨੇ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਲਖਵੀਰ ਸਿੰਘ ਹਜ਼ਾਰਾ, ਕੁਲਵੀਰ ਸਿੰਘ ਯੂ.ਕੇ, ਭੁਪਿੰਦਰ ਸਿੰਘ ਯੂ.ਕੇ, ਹਰਪਾਲ ਸਿੰਘ, ਪਰਮਵੀਰ ਸਿੰਘ ਕਨੇਡਾ, ਸਿਮਰਨਜੋਤ ਸਿੰਘ ਕਨੇਡਾ, ਮਨਜਿੰਦਰ ਸਿੰਘ ਕਨੇਡਾ, ਪਰਮਵੀਰ ਸਿੰਘ ਨਿਊਜ਼ੀਲੈਂਡ, ਸਿਮਰਨਪ੍ਰੀਤ ਸਿੰਘ ਕਨੇਡਾ, ਬਲਦੇਵ ਸਿੰਘ ਸੋਰਆ, ਅਰਸ਼ਜੋਤ ਸਿੰਘ, ਜਗਜੀਤ ਸਿੰਘ, ਜਗਦੀਸ਼ ਰਾਮ, ਨਵਦੀਪ ਸਿੰਘ ਇੰਨਜ਼ੀਨੀਅਰ, ਕਮਲਜੀਤ ਸਿੰਘ ਹਜ਼ਾਰਾ, ਲਵਦੀਪ ਸਿੰਘ, ਹਰਪ੍ਰੀਤਸਿੰਘ, ਜੈ ਕੀਰਤ ਸਿੰਘ, ਪੰਚ ਤੇਗਪ੍ਰੀਤ ਸਿੰਘ, ਸੁਮਨ, ਕਰਨ, ਚੇਤਨ ਤੇ ਹੋਰ ਹਾਜ਼ਰ ਸਨ।
0 Comments