ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦੀ ਆਖਰੀ ਮਿਤੀ 4 ਦਸੰਬਰ, ਪੜਤਾਲ 5 ਦਸੰਬਰ ਨੂੰ
ਜਲੰਧਰ, 3 ਦਸੰਬਰ (ਅਮਰਜੀਤ ਸਿੰਘ)- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 5 ਅਤੇ ਪੰਚਾਇਤ ਸੰਮਤੀ ਚੋਣਾਂ ਲਈ 84 ਨਾਮਜ਼ਦਗੀਆਂ ਦਾਖ਼ਲ ਹੋਈਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ 5 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਜਦਕਿ ਪੰਚਾਇਤ ਸੰਮਤੀ ਰੁੜਕਾ ਕਲਾਂ ਲਈ 6, ਪੰਚਾਇਤ ਸੰਮਤੀ ਜਲੰਧਰ ਪੂਰਬੀ ਲਈ 13, ਪੰਚਾਇਤ ਸੰਮਤੀ ਜਲੰਧਰ ਪੱਛਮੀ ਲਈ 10, ਪੰਚਾਇਤ ਸੰਮਤੀ ਲੋਹੀਆਂ ਖਾਸ ਲਈ 4, ਪੰਚਾਇਤ ਸੰਮਤੀ ਸ਼ਾਹਕੋਟ ਲਈ 12, ਪੰਚਾਇਤ ਸੰਮਤੀ ਨਕੋਦਰ ਲਈ 10, ਪੰਚਾਇਤ ਸੰਮਤੀ ਮਹਿਤਪੁਰ ਲਈ 14, ਪੰਚਾਇਤ ਸੰਮਤੀ ਆਦਮਪੁਰ ਲਈ 7, ਪੰਚਾਇਤ ਸੰਮਤੀ ਭੋਗਪੁਰ ਲਈ 4 ਅਤੇ ਪੰਚਾਇਤ ਸੰਮਤੀ ਫਿਲੌਰ ਲਈ 6 ਨਾਮਜ਼ਦਗੀਆਂ ਦਾਖ਼ਲ ਹੋਈਆਂ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਨੂਰਮਹਿਲ ਲਈ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਹੋਈ।
ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਜੰਡੂ ਸਿੰਘਾ ਤੋਂ 1 ਅਤੇ ਗਿੱਦੜ ਪਿੰਡੀ ਤੇ ਤਲਵਣ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਆਦਮਪੁਰ ਦੇ ਜ਼ੋਨ ਪਧਿਆਣਾ ਤੋਂ 3 ਅਤੇ ਖੁਰਦਪੁਰ, ਉੱਚਾ, ਪਤਾਰਾ ਤੇ ਢੰਡਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ। ਪੰਚਾਇਤ ਸੰਮਤੀ ਭੋਗਪੁਰ ਦੇ ਜ਼ੋਨ ਬੱਲ ਤੇ ਧੋਗੜੀ ਤੋਂ 2-2 ਅਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ ਜ਼ੋਨ ਕੁੱਕੜ ਪਿੰਡ, ਅਲੀਪੁਰ (ਕ), ਜਮਸ਼ੇਰ, ਸਪਰਾਏ, ਫੋਲੜੀਵਾਲ, ਪ੍ਰਤਾਪਪੁਰਾ, ਫੂਲਪੁਰ, ਦਾਦੂਵਾਲ, ਸਮਰਾਏ ਤੋਂ 1-1 ਅਤੇ ਜ਼ੋਨ ਜੁਗਰਾਲ ਤੇ ਧਨੀ ਪਿੰਡ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ ਜ਼ੋਨ ਅਠੌਲਾ, ਚਿੱਟੀ, ਧਾਲੀਵਾਲ, ਫਤਿਹ ਜਲਾਲ, ਕਾਲਵਾਂ, ਕੁਰਾਲੀ, ਮੰਡ, ਸਰਾਏ ਖਾਸ, ਵਡਾਲਾ ਅਤੇ ਜ਼ੋਨ ਵਰਿਆਣਾ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ। ਪੰਚਾਇਤ ਸੰਮਤੀ ਨਕੋਦਰ ਦੇ ਜ਼ੋਨ ਬਜੂਹਾਂ ਕਲਾਂ ਤੇ ਕੰਗ ਸਾਹਬੂ ਤੋਂ ਇਕ-ਇਕ ਅਤੇ ਜ਼ੋਨ ਖਾਨਪੁਰ ਢੱਡਾ ਤੇ ਮੱਲੀਆਂ ਕਲਾਂ ਤੋਂ 3-3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਚਾਇਤ ਸੰਮਤੀ ਸ਼ਾਹਕੋਟ ਦੇ ਜ਼ੋਨ ਕੁਲਾਰ, ਮੱਲੀਵਾਲ ਤੇ ਕੋਹਾੜ ਕਲਾਂ ਤੋਂ ਇਕ-ਇਕ, ਜ਼ੋਨ ਬਿੱਲੀ ਵੜੈਚ, ਥੰਮੂਵਾਲ ਤੇ ਪੂਨੀਆਂ ਤੋਂ 2-2 ਅਤੇ ਜ਼ੋਨ ਨੰਗਲ ਅੰਬੀਆਂ ਤੋਂ 3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਫਿਲੌਰ ਦੇ ਜ਼ੋਨ ਫਲਪੋਤਾ, ਦਿਆਲਪੁਰ, ਭਾਰ ਸਿੰਘ ਪੁਰਾ, ਗੰਨਾ ਪਿੰਡ, ਮਾਓ ਸਾਹਿਬ ਅਤੇ ਪ੍ਰਤਾਬਪੁਰਾ ਤੋਂ 1-1 ਨਾਮਜ਼ਦਗੀ ਦਾਖਲ ਹੋਈ ਹੈ। ਪੰਚਾਇਤ ਸੰਮਤੀ ਰੁੜਕਾ ਕਲਾਂ ਦੇ ਜ਼ੋਨ ਪਾਸਲਾ ਤੋਂ 2 ਜਦਕਿ ਮਹਿਸਮਪੁਰ, ਡੱਲੇਵਾਲ, ਮਾਹਲ ਤੇ ਕਾਲਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ। ਇਸੇ ਤਰ੍ਹਾਂ ਪੰਚਾਇਤ ਸੰਮਤੀ ਮਹਿਤਪੁਰ ਦੇ ਜ਼ੋਨ ਪੰਡੌਰੀ ਖਾਸ ਤੇ ਸਿੰਘਪੁਰ ਬੇਟ ਤੋਂ ਇਕ-ਇਕ, ਜ਼ੋਨ ਉਮਰੇਵਾਲ ਬਿੱਲਾ ਤੋਂ 4 ਅਤੇ ਜ਼ੋਨ ਮੰਡਿਆਲਾ, ਸੋਹਲ ਜਗੀਰ, ਭੱਦੋ, ਦਾਨੇਵਾਲ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ। ਇਸ ਤੋਂ ਇਲਾਵਾ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ ਜ਼ੋਨ ਗਿੱਦੜਪਿੰਡੀ ਤੋਂ 2 ਅਤੇ ਚੱਕ ਚੇਲਾ ਤੇ ਰੂਪੇਵਾਲ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਦਾਖ਼ਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕਰਵਾਈਆਂ ਜਾ ਸਕਦੀਆਂ ਹਨ।
ਡਾ. ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ। ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ।
ਜ਼ਿਕਰਯੋਗ ਹੈ ਕਿ ਕੱਲ ਪੰਚਾਇਤ ਸੰਮਤੀ ਨਕੋਦਰ ਲਈ 2 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ।

0 Comments