ਅਮਰਜੀਤ ਸਿੰਘ ਜੰਡੂ ਸਿੰਘਾ- ਉੱਘੇ ਖੇਡ ਪ੍ਰੇਮੀ ਤੇ ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ ਜ਼ੋਨ ਪਤਾਰਾ ਤੋਂ ਜਿਲ੍ਹਾ ਪ੍ਰੀਸ਼ਦ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੈਤੂ ਰਹੇ ਹਨ। ਉਨ੍ਹਾਂ ਦੇ ਵੋਟਰਾਂ ਤੇ ਸਪੋਟਰਾਂ ਵਿੱਚ ਜਿਥੇ ਖੁਸ਼ੀ ਦਾ ਮਾਹੋਲ ਹੈ ਉਥੇ ਉਨ੍ਹਾਂ ਵੱਲੋਂ ਜਿਥੇ ਲਖਵੀਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹਲਕਾ ਆਦਮਪੁਰ ਇੰਚਾਰਜ਼ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ ਨੇ ਵੀ ਲਖਵੀਰ ਸਿੰਘ ਨੂੰ ਮੁਬਾਰਕਾਂ ਦਿੱਤੀਆਂ। ਅੱਜ ਪਿੰਡ ਲਖਵੀਰ ਸਿੰਘ ਪਿੰਡ ਹਜ਼ਾਰਾ ਦੇ ਇਤਿਹਾਸਕ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਹੋਰ ਧਾਰਮਿਕ ਸਥੱਲਾਂ ਤੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਮੌਕੇ ਸਰਪੰਚ ਸਤਵੀਰ ਸਿੰਘ ਕੋਟਲੀਥਾਨ ਸਿੰਘ, ਗੁਰਵਿੰਦਰ ਸਿੰਘ ਕੋਟਲੀ, ਸੁਖਮਨ ਸਿੰਘ ਧਨੋਆ, ਲਵਦੀਪ ਸਿੰਘ, ਰੋਹਿੱਤ ਕੁਮਾਰ, ਜੋਰਾਵਰ ਸਿੰਘ, ਮਨਜੋਤ ਸਿੰਘ, ਸੁਖਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਜਗਦੀਸ਼ ਰਾਮ, ਮਨਿੰਦਰ ਸਿੰਘ, ਪਰਮਵੀਰ ਸਿੰਘ, ਹਰਸ਼ਜੋਤ ਸਿੰਘ, ਜੈ ਕੀਰਤ ਸਿੰਘ, ਪ੍ਰੱਬਦੀਪ ਸਿੰਘ, ਸੁਖਜਿੰਦਰ, ਜਗਜੋਤ ਸਿੰਘ ਤੇ ਹੋਰ ਨੋਜਵਾਨ ਹਾਜ਼ਰ ਸਨ।
0 Comments