ਸਰਪੰਚ ਸੁਖਵੀਰ ਸਿੰਘ ਸੋਡੀ ਤੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਨੇ ਦਿੱਤੀਆਂ ਰਛਪਾਲ ਸਿੰਘ ਪਾਲਾ ਨੂੰ ਮੁਬਾਰਕਾਂ
ਅਮਰਜੀਤ ਸਿੰਘ ਜੰਡੂ ਸਿੰਘਾ- ਜ਼ੋਨ ਪਤਾਰਾ ਪਿੰਡ ਉੱਚਾ ਤੋਂ ਬਲਾਕ ਸੰਮਤੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਰਛਪਾਲ ਸਿੰਘ ਪਾਲਾ ਜੈਤੂ ਰਹੇ ਹਨ। ਅੱਜ ਸਰਪੰਚ ਸੁਖਵੀਰ ਸਿੰਘ ਸੋਡੀ ਪਿੰਡ ਉੱਚਾ ਤੇ ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਨੇ ਰਛਪਾਲ ਸਿੰਘ ਪਾਲਾ ਨੂੰ ਸੰਮਤੀ ਚੋਣ ਜਿੱਤਣ ਤੇ ਮੁਬਾਰਕਾਂ ਦਿੱਤੀਆਂ ਤੇ ਲੱਡੂਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਪਿੰਡ ਉੱਚਾ ਸੰਮਤੀ, ਮੁਹੱਦੀਪੁਰ, ਸਰਨਾਣਾ, ਈਸ਼ਰਵਾਲ, ਮੂਸਾਪੁਰ ਤੋਂ ਰਛਪਾਲ ਪਾਲਾ ਦੇ ਵੋਟਰਾਂ ਤੇ ਸਪੋਟਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਉਨ੍ਹਾਂ ਨੂੰ ਮੁਬਾਰਕਾਂ ਦੇਣ ਸਮੇਂ ਸਰਪੰਚ ਸੁਖਵੀਰ ਸਿੰਘ ਸੋਡੀ, ਸੁਖਦੇਵ ਸਿੰਘ ਸੁੱਖਾ ਸਰਨਾਣਾ ਸਾਬਕਾ ਸੁਸਾਇਟੀ ਪ੍ਰਧਾਨ ਕੋਟਲੀਥਾਨ ਸਿੰਘ, ਸਾਬਕਾ ਸੰਮਤੀ ਮੈਂਬਰ ਸੰਦੀਪ ਕੁਮਾਰ ਉੱਚਾ, ਅਮਨਦੀਪ, ਸਾਬੀ, ਬਗੀਚਾ ਸਿੰਘ, ਹਰਦਿਆਲ ਸਿੰਘ, ਸੁਖਪ੍ਰੀਤ ਸਿੰਘ, ਸੁਖਦੀਪ ਸਿੰਘ, ਮਨਜੀਤ ਸਿੰਘ ਗੁਰਵਿੰਦਰ ਸਿੰਘ, ਓਮ ਸਿੰਘ, ਨਿੰਦਰ ਹਾਜ਼ਰ ਸਨ।
0 Comments