ਹੁਸ਼ਿਆਰਪੁਰ, 4 ਦਸੰਬਰ (ਤਰਸੇਮ ਦੀਵਾਨਾ ) - ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਤਾਜ਼ਾ ਆਂਕੜਿਆਂ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਨੇ ਲਿੰਗ ਅਨੁਪਾਤ ਵਿੱਚ ਲਗਾਤਾਰ ਬਿਹਤਰੀ ਦੇ ਆਧਾਰ ‘ਤੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਹੈ। ਜ਼ਿਲੇ ਵਿੱਚ ਹਰ 1000 ਮੁੰਡਿਆਂ ਪਿੱਛੇ 970 ਕੁੜੀਆਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਲਿੰਗ ਸਮਾਨਤਾ ਵੱਲ ਇੱਕ ਸਾਕਾਰਾਤਮਕ ਬਦਲਾਅ ਨੂੰ ਦਰਸਾਉਂਦੀਆਂ ਹਨ। ਇਸ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਲਈ ਸੂਬਾ ਪੱਧਰ ‘ਤੇ ਆਯੋਜਿਤ ਸਮਾਗਮ ਦੌਰਾਨ ਸਿਹਤ ਮੰਤਰੀ ਮਾਣਯੋਗ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਅਤੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀਐਨਡੀਟੀ ਕੋਆਰਡੀਨੇਟਰ ਅਭੇ ਮੋਹਨ ਵੀ ਉਪਸਥਿਤ ਰਹੇ।
ਸਿਵਲ
ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਜ਼ਿਲੇ ਦੀਆਂ
ਬੇਟੀ ਬਚਾਓ ਬੇਟੀ ਪੜਾਓ ਜਾਗਰੂਕਤਾ ਗਤੀਵਿਧੀਆਂ, ਪੀਸੀਪੀਐਨਡੀਟੀ ਐਕਟ ਦੀ ਸਖ਼ਤ ਲਾਗੂਅਤ
ਅਤੇ ਲਿੰਗ ਸਮਾਨਤਾ ਲਈ ਵਿਭਾਗ ਵੱਲੋਂ ਕੀਤਿਆਂ ਸਮਰਪਿਤ ਯਤਨਾਂ ਦੀ ਖ਼ਾਸ ਤੌਰ ‘ਤੇ
ਸ਼ਲਾਘਾ ਕੀਤੀ ਗਈ ਹੈ। ਮੁੱਖ ਮੰਤਰੀ ਮਾਣਯੋਗ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ
ਸਰਕਾਰ ਲਿੰਗ ਅਨੁਪਾਤ ਦੇ ਸੰਤੁਲਨ ਅਤੇ ਕੁੜੀਆਂ ਦੇ ਜਨਮ ਨੂੰ ਪ੍ਰੋਤਸਾਹਿਤ ਕਰਨ ਲਈ
ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਜ਼ਿਲਾ
ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਜ਼ਿਲੇ ਦੇ ਹਰੇਕ
ਅਧਿਕਾਰੀ, ਮੈਡੀਕਲ ਅਫਸਰ, ਫ਼ੀਲਡ ਸਟਾਫ਼, ਆਸ਼ਾ ਵਰਕਰਾਂ ਦੇ ਨਾਲ-ਨਾਲ ਜ਼ਿਲਾ
ਹੁਸ਼ਿਆਰਪੁਰ ਦੇ ਵਸਨੀਕਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਇਹ ਵੀ ਕਿਹਾ ਕਿ
ਜ਼ਿਲੇ ਵਿੱਚ ਹਰ ਲੜਕੀ ਨੂੰ ਜਨਮ ਤੋਂ ਲੈ ਕੇ ਪੂਰੇ ਵਿਕਾਸ ਤੱਕ ਬਰਾਬਰ ਦੇ ਮੌਕੇ ਮੁਹੱਈਆ
ਕਰਵਾਉਣਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ
ਸਮਾਜ ਨੂੰ ਅਪੀਲ ਕੀਤੀ ਕਿ ਲਿੰਗ-ਸੰਤੁਲਨ ਲਈ ਚੱਲ ਰਹੀਆਂ ਪਹਿਲਕਦਮੀਆਂ ਵਿੱਚ ਸਹਿਯੋਗ
ਜਾਰੀ ਰੱਖਣ, ਤਾਂ ਜੋ ਹੁਸ਼ਿਆਰਪੁਰ ਭਵਿੱਖ ਵਿੱਚ ਵੀ ਇਹ ਪਹਿਲਾ ਸਥਾਨ ਬਰਕਰਾਰ ਰੱਖ ਸਕੇ।
ਉਨ੍ਹਾਂ ਦੱਸਿਆ ਕਿ ਪਿੰਡ–ਪਿੰਡ ਪੱਧਰ ‘ਤੇ ਲਗਾਤਾਰ ਜਾਗਰੂਕਤਾ ਸੈਮੀਨਾਰਾਂ ਅਤੇ ਐਕਟ ਦੀ
ਸਖ਼ਤ ਲਾਗੂਅਤ ਰਾਹੀਂ ਕੁੜੀਆਂ ਪ੍ਰਤੀ ਮਾਨਸਿਕਤਾ ਅਤੇ ਵਿਵਹਾਰ ਵਿਚ ਸਾਕਾਰਾਤਮਕ ਬਦਲਾਅ
ਲਿਆਉਣ ਦਾ ਯਤਨ ਜਾਰੀ ਹੈ। ਜਨਤਾ ਦੇ ਸਹਿਯੋਗ ਨਾਲ ਇਹ ਮੁਕਾਮ ਹਾਸਿਲ ਕਰਨਾ ਸੰਭਵ ਹੋਇਆ
ਹੈ ਅਤੇ ਇਹ ਯਤਨ ਅਗਲੇ ਸਮੇਂ ਵਿਚ ਵੀ ਲਗਾਤਾਰ ਜਾਰੀ ਰਹਿਣਗੇ।

0 Comments