ਜੰਡੂ ਸਿੰਘਾ ਵਿਖੇ ਹੱਡੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ, 205 ਮਰੀਜ਼ਾਂ ਦੀ ਹੋਈ ਜਾਂਚ


ਰੋਗ ਨਿਵਾਰਣ ਹਸਪਤਾਲ ਦੇ ਡਾ. ਸੰਦੀਪ ਸਿੰਘ ਭੋਗਲ ਤੇ ਡਾ. ਰੁਪਿੰਦਰ ਕੌਰ ਵੱਲੋਂ ਵੈਦਯਰਤਨਮ ਕੰਪਨੀ ਦੇ ਸਹਿਯੋਗ ਨਾਲ ਲੋਕ ਭਲਾਈ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ 

ਅਮਰਜੀਤ ਸਿੰਘ ਜੰਡੂ ਸਿੰਘਾ – ਜੰਡੂ ਸਿੰਘਾ ਵਿੱਚ ਮੌਜੂਦ ਰੋਗ ਨਿਵਾਰਣ ਹਸਪਤਾਲ (ਨਜ਼ਦੀਕ ਯੂਨੀਅਨ ਬੈਂਕ) ਦੇ ਮੁੱਖ ਡਾਕਟਰ ਸੰਦੀਪ ਸਿੰਘ ਭੋਗਲ ਤੇ ਡਾਕਟਰ ਰੁਪਿੰਦਰ ਕੌਰ ਵੱਲੋਂ ਵੈਦਯਰਤਨਮ ਕੰਪਨੀ ਦੇ ਸਹਿਯੋਗ ਨਾਲ ਲੋਕ ਭਲਾਈ ਹਿੱਤ ਹੱਡੀਆਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ। ਡਾ. ਸੰਦੀਪ ਸਿੰਘ ਭੋਗਲ ਨੇ ਦਸਿਆ ਕਿ ਇਸ ਕੈਂਪ ਵਿੱਚ 205 ਮਰੀਜ਼ਾਂ ਦੀਆਂ ਹੱਡੀਆਂ ਦੀਆਂ ਬਿਮਾਰੀਆਂ ਜਿਵੇਂ ਗੋਡਿਆਂ ਦੇ ਦਰਦ, ਅੱਡੀ ਦੇ ਦਰਦ, ਗਰਦਨ ਦਰਦ, ਗੱਠੀਆ ਤੇ ਜੋੜਾਂ ਦੇ ਦਰਦ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਕਰਕੇ ਕੈਂਪ ਵਿੱਚ ਆਏ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ 205 ਬੀ.ਐਮ.ਡੀ ਟੈਸਟ ਵੀ ਫ੍ਰੀ ਕੀਤੇ ਗਏ। ਇਸ ਮੌਕੇ ਤੇ ਵੈਦਯਰਤਨਮ ਕੰਪਨੀ ਤੋਂ ਪ੍ਰੱਬਜੋਤ ਸਿੰਘ ਸੇਲਜ਼ ਮੈਨੇਜਰ, ਵਿਸ਼ਾਲ ਟੈਕਨੀਸ਼ੀਅਨ, ਪ੍ਰੀਆ, ਮਨੀਸ਼ਾ, ਜਸਪ੍ਰੀਤ, ਮੀਰਾ, ਮਹਿਕ ਸਟਾਫ ਹਾਜ਼ਰ ਸਨ। 



Post a Comment

0 Comments