ਜਲੰਧਰ, 01 ਜਨਵਰੀ (ਅਮਰਜੀਤ ਸਿੰਘ)- ਆਯੂਰਵੈਦਿਕ ਦੀ ਦੁਨੀਆਂ ਵਿੱਚ ਜਾਣੇ ਜਾਂਦੇ ਅਰੋਗਿਆ ਆਯੂਰਵੈਦਿਕ ਕਲੀਨਿਕ ਤੇ ਸਿਮਰਨ ਆਯੂਰਵੈਦਿਕ ਫਾਰਮੈਂਸੀ ਰਜ਼ਿ ਊਨ੍ਹਾਂ ਰੋਡ ਪਿੰਡ ਖੜਕਾ ਜਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਤੇ ਉਨ੍ਹਾਂ ਦੀ ਧਰਮਪਤਨੀ ਵੈਦ ਸਿਮਰਨ ਕੌਰ ਨੂੰ ਲੋਕ ਸੇਵਾ ਪ੍ਰਤੀ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਆਯੂਰਵੈਦਿਕ ਕੈਂਪ ਲਗਾ ਕੇ ਆਪਣੀਆਂ ਸੇਵਾਵਾਂ ਦੇਣ ਤੇ ਪੂਰੇ ਸਾਲ ਵਿੱਚ 58 ਆਯੂਰਵੈਦਿਕ ਕੈਂਪ ਲਗਾਉਣ ਤੇ ਧੰਨਵੰਤਰੀ ਵੈਦ ਮੰਡਲ ਵੱਲੋਂ ਲੋਕ ਸੇਵਾ ਐਵਾਰਡ ਨਾਲ ਚੋਥੀ ਵਾਰ ਉਚੇਚੇ ਤੋਰ ਤੇ ਸਨਮਾਨ ਕੀਤਾ ਹੈ। ਜਾਣਕਾਰੀ ਦਿੰਦੇ ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਉਹ ਪਿਛਲੇ ਕਈ ਸਾਂਲਾ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਲੋਕ ਸੇਵਾ ਤਹਿਤ ਆਯੂਰਵੈਦ ਦੇ ਕੈਂਪ ਲਗਾ ਰਹੇ ਹਨ ਤੇ ਉਨ੍ਹਾਂ ਦੀ ਸਮੂਹ ਟੀਮ ਵੱਲੋਂ ਪੂਰੇ ਸਾਲ 2025 ਵਿੱਚ 58 ਕੈਂਪ ਲਗਾਏ ਗਏ ਹਨ। ਜਿਸਦੇ ਤਹਿਤ ਇਹ ਮਾਣ ਸਨਮਾਨ ਚੋਥੀ ਵਾਰ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਇਹ ਸਨਮਾਨ ਉਨ੍ਹਾਂ ਨੂੰ ਧੰਨਵੰਤਰੀ ਵੈਦ ਮੰਡਲ ਦੇ ਪ੍ਰਧਾਨ ਵੈਦ ਸੁਮਨ ਸੂਦ, ਐਮਐਲਏ ਬ੍ਰਹਮ ਸ਼ੰਦਰ ਜਿੰਪਾ, ਡਾ. ਬਲਵਿੰਜਦਰ ਸਿੰਘ ਵਾਲੀਆ ਲੁਧਿਆਣੇ ਵਾਲੇ, ਭੈਣ ਸੰਤੋਸ਼ ਕੁਮਾਰੀ ਰਾਏਪੁਰ ਰਸੂਲਪੁਰ ਨੇ ਸੂਦ ਭਵਨ ਹੁਸ਼ਿਆਰਪੁਰ ਵਿਖੇ ਭੇਟ ਕੀਤਾ। ਵੈਦ ਬਲਜਿੰਦਰ ਰਾਮ ਨੇ ਇਹ ਐਵਾਰਡ ਮਿਲਣ ਤੇ ਸਮੂਹ ਧੰਨਵੰਤਰੀ ਵੈਦ ਮੰਡਲ ਦੇ ਮੈਂਬਰਾਂ ਤੇ ਐਮਐਲਏ ਜਿੰਪਾਂ ਦਾ ਧੰਨਵਾਦ ਕੀਤਾ ਹੈ।
0 Comments