ਜਲੰਧਰ/ਹੁਸ਼ਿਆਰਪੁਰ, 14 ਜਨਵਰੀ (ਅਮਰਜੀਤ ਸਿੰਘ)- ਪਿੰਡ ਖੜਕਾਂ ਦੇ ਹਰਭਜ ਰਾਮ ਤੇ ਮਾਤਾ ਰਤਨ ਕੋਰ ਦੀਆਂ ਪੋਤੀਆਂ ਆਰੋਹੀਪ੍ਰੀਤ ਕੌਰ ਤੇ ਅਵਨੀਤ ਕੌਰ ਦੀ ਪਿੰਡ ਖੜਕਾਂ ਹੁਸ਼ਿਆਰਪੁਰ ਵਿੱਖੇ ਜਿਥੇ ਲੋਹੜੀ ਪਾਈ ਗਈ ਉੱਥੇ ਰਿਸ਼ਤੇਦਾਰਾਂ ਤੇ ਦੋਵੇਂ ਬੱਚੀਆਂ ਦੇ ਮਾਪੇ ਆਰੋਹੀਪ੍ਰੀਤ ਕੌਰ ਦੀ ਮਾਤਾ ਵੈਦ ਸਿਮਰਨਜੀਤ ਕੌਰ ਤੇ ਪਿਤਾ ਵੈਦ ਬਲਜਿੰਦਰ ਰਾਮ ਅਤੇ ਅਵਨੀਤ ਕੌਰ ਦੀ ਮਾਤਾ ਰਸ਼ਮ ਤੇ ਪਿਤਾ ਚਰਨਜੀਤ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਲੋਹੜੀ ਦੀ ਧੂਣੀ ਬਾਲ ਕੇ ਸ਼ਗਨ ਮਨਾਉਂਦੇ ਹੋਏ, ਸ਼ਗਨਾਂ ਦੇ ਗੀਤ ਗਾਏ। ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਸਾਨੂੰ ਹਮੇਸ਼ਾਂ ਧੀਆਂ ਦਾ ਸਤਿਕਾਰ ਕਰਨਾਂ ਚਾਹੀਦਾ ਹੈ ਉਨ੍ਹਾਂ ਨੂੰ ਵੀ ਪੁੱਤਾਂ ਵਾਗੂੰ ਪਿਆਰ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜ ਦੌਰ ਵਿੱਚ ਦੌੜ ਰਹੀ ਜਿੰਦਗੀ ਵਿੱਚ ਵੀ ਧੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਪੜ੍ਹ ਲਿਖ ਕੇ ਸਾਡੇ ਅਤੇ ਸਾਡੇ ਦੇਸ਼ ਦਾ ਨਾਂਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਜੋ ਲੋਕ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਹਨ ਉਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਜਗ੍ਹਾ ਨਹੀਂ ਮਿਲਦੀ। ਉਨ੍ਹਾਂ ਕਿਹਾ ਭਾਰਤ ਵਿੱਚ ਦੇਸ਼ ਦੀਆਂ ਧੀਆਂ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ ਤੇ ਪਾ ਰਹੀਆਂ ਹਨ ਤੇ ਉਨਾਂ ਮਹਿਲਾਵਾਂ ਦੇ ਸਾਨੂੰ ਮਾਣ ਹੈ। ਜਿਨਾਂ ਨੇ ਭਾਰਤ ਦੇਸ਼ ਦਾ ਨਾਂਅ ਸਾਰੇ ਸੰਸਾਰ ਤੇ ਰੋਸ਼ਨ ਕੀਤਾ ਹੈ। ਲੋਹੜੀ ਸਮਾਗਮ ਮੌਕੇ ਤੇ ਸੁਖਵਿੰਦਰ ਰਾਮ ਤੇ ਅਮਨ ਕੌਰ ਵੱਲੋਂ ਸਾਰੇ ਰਿਸ਼ਤੇਦਾਰਾਂ ਦਾ ਸਮਾਗਮ ਦੀ ਰੌਣਕ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਭਜ ਰਾਮ, ਮਾਤਾ ਰਤਨ ਕੌਰ, ਵੈਦ ਬਲਜਿੰਦਰ ਰਾਮ, ਵੈਦ ਸਿਮਰਨਜੀਤ ਕੌਰ, ਚਰਨਜੀਤ ਸਿੰਘ, ਰਸ਼ਮ, ਗੁਰਦੀਸ਼ ਕੁਮਾਰ, ਸੁਰਿੰਦਰ ਕੌਰ, ਸੁਰਿੰਦਰ ਕੌਰ, ਜਗਦੀਸ਼, ਜਸਕੀਰਤ, ਗੁਰਕੀਰਤ, ਅਗਮਜੌਤ, ਹਰਲੀਨ ਕੌਰ, ਰੀਤਿਸ਼ ਕੁਮਾਰ, ਸੰਜਨਾਂ, ਰੀਆ, ਕਰਨ, ਸੰਦੀਪ, ਦੀਪਿਕਾ ਕੁਮਾਰੀ, ਸੰਸਾਰ ਚੰਦ, ਕਮਲਜੀਤ ਰਾਏ, ਅਜੇ, ਕੁਮਾਰ, ਗੁਰਪ੍ਰੀਤ ਕੌਰ, ਸੁਰਜੀਤ ਕੌਰ ਜਰਨੈਲ ਸਿੰਘ ਤੇ ਭਾਰਦਵਾਜ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ।
0 Comments