ਕਪੂਰ ਪਿੰਡ ਵਿਖੇ ਨਹਿਰ ਸੂਏ ਤੋਂ ਮਿਲੀ ਲਾਸ਼


ਥਾਣਾ ਪਤਾਰਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਖੇ 72 ਘੰਟੇ ਲਈ ਸ਼ਨਾਖਤ ਵਾਸਤੇ ਰੱਖਿਆ

ਅਮਰਜੀਤ ਸਿੰਘ ਜੰਡੂ ਸਿੰਘਾ- ਥਾਣਾ ਪਤਾਰਾ ਦਿਹਾਤੀ ਦੇ ਖੇਤਰ ਵਿੱਚ ਆਂਉਦੇ ਕਪੂਰ ਪਿੰਡ ਜਲੰਧਰ ਵਿਖੇ ਨਹਿਰ ਨਾਲ ਲੱਗਦੇ ਸੂਏ ਦੀ ਝਾੜੀ ਵਿਚੋਂ ਇੱਕ ਵਿਆਕਤੀ ਦੀ ਲਾਸ਼ ਪਈ ਮਿਲੀ ਹੈ। ਥਾਣਾ ਪਤਾਰਾ ਦੇ ਮੁੱਖੀ ਐਸ.ਆਈ ਰਾਮ ਕਿਸ਼ਨ ਨੇ ਦਸਿਆ ਕਿ ਇਹ ਲਾਸ਼ ਕਪੂਰ ਪਿੰਡ ਨਹਿਰ ਪੁੱਲੀ ਤੋਂ ਅੱਗੇ ਨਹਿਰ ਦੇ ਸੂਏ ਦੀ ਝਾੜੀ ਵਿੱਚ ਪਈ ਹੋਈ ਸੀ। ਜਿਸਦੀ ਫਿਲਹਾਲ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਮਿ੍ਰਤਕ ਵਿਆਕਤੀ ਬਾਰੇ ਪਿੰਡ ਵਾਸੀਆਂ ਨੇ ਪਤਾਰਾ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦਸਿਆ ਕਿ ਪਿੰਡ ਗ੍ਰਾਮ ਪੰਚਾਇਤ ਤੇ ਕਪੂਰ ਪਿੰਡ ਤੇ ਲਾਗਲੇ ਇਲਾਕੇ ਵਿੱਚ ਵੀ ਇਸ ਵਿਆਕਤੀ ਬਾਰੇ ਪਤਾ ਕੀਤਾ ਗਿਆ। ਜਿਸਦੀ ਪਹਿਚਾਣ ਨਹੀਂ ਹੋ ਸਕੀ। ਐਸ.ਆਈ ਨੇ ਦਸਿਆ ਕਿ ਇਸ ਵਿਆਕਤੀ ਦੀ ਉਮਰ ਕਰੀਬ 55 ਤੋਂ 65 ਸਾਲ ਲੱਗ ਰਹੀ ਹੈ, ਕੱਦ 5 ਫੁੱਟ, ਜਿਸਨੇ ਨੀਲੇ ਰੰਗ ਦੀ ਜੈਕਟ, ਗਰੇ ਰੰਗ ਦੀ ਧਾਰੀਦਾਰ ਪੈਂਟ ਪਾਈ ਹੋਈ ਹੈ ਜਿਸਦੇ ਸਿਰ ਤੇ ਦਾੜੀ ਦੇ ਵਾਲ ਕੱਟੇ ਹੋਏ ਹਨ। ਗੱਲਬਾਤ ਦੌਰਾਨ ਘਟਨਾਂਸਥੱਲ ਤੇ ਮੌਕਾ ਦੇਖਣ ਲਈ ਪੁੱਜੇ ਆਈ.ਉ, ਏਐਸਆਈ ਜੀਵਨ ਕੁਮਾਰ ਨੇ ਦਸਿਆ ਇਸ ਅਣਪਛਾਤੇ ਵਿਆਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ 72 ਘੰਟੇ ਲਈ ਸ਼ਨਾਖਤ ਵਾਸਤੇ ਰਖਵਾ ਦਿੱਤਾ ਗਿਆ ਹੈ।

Post a Comment

0 Comments