ਆਦਮਪੁਰ ਦੋਆਬਾ, 20 ਜਨਵਰੀ (ਅਮਰਜੀਤ ਸਿੰਘ ਜੰਡੂ ਸਿੰਘਾ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ ਵਿਸ਼ੇ ‘ਤੇ ਜਨਤਕ ਸੈਸ਼ਨ ਆਯੋਜਿਤ ਕੀਤਾ ਗਿਆ। ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਬਾਬਾ ਜਨਕ ਸਿੰਘ ਜੀ ਅਤੇ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ (933) ਵੱਲੋਂ ਭੌਤਿਕ ਵਿਗਿਆਨ, ਜੀਵਨ ਵਿਗਿਆਨ ਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗ ਦੇ ਸਹਿਯੋਗ ਨਾਲ “ਮਹਿਲਾਵਾਂ ਵਿਰੁੱਧ ਉਤਪੀੜਨ ਦੀ ਰੋਕਥਾਮ” ਵਿਸ਼ੇ ਉੱਤੇ ਇੱਕ ਜਨਤਕ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਇਹ ਸੈਸ਼ਨ ਡਾ. ਮਿੱਠੂ ਮੈਤੀ ਜਾਨਾ, ਚੇਅਰਪਰਸਨ, (933) ਅਤੇ ਡਾ. ਸ਼ਵੇਤਾ ਸਿੰਘ, ਡੀਨ ਯੂਆਈਐਸ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰਾਨ ਭੌਤਿਕ ਵਿਗਿਆਨ, ਜੀਵਨ ਵਿਗਿਆਨ ਅਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ਉਕਤ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।ਕਾਰਜਕ੍ਰਮ ਦੇ ਅੰਤ ਵਿੱਚ ਇੱਕ ਇੰਟਰਐਕਟਿਵ ਪ੍ਰਸ਼ਨ–ਉੱਤਰ ਸੈਸ਼ਨ ਵੀ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਅਤੇ ਸਮਕਾਲੀ ਸਮਾਜਕ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ–ਵਟਾਂਦਰਾ ਕਰਨ ਲਈ ਸਾਰਥਕ ਮੰਚ ਪ੍ਰਦਾਨ ਕਰਨਾ ਸੀ। ਨਾਲ ਹੀ, ਵਿਦਿਆਰਥੀਆਂ ਵਿੱਚ ਸਰਗਰਮ ਭਾਗੀਦਾਰੀ, ਆਲੋਚਨਾਤਮਕ ਸੋਚ ਅਤੇ ਆਤਮ-ਵਿਸ਼ਵਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਡਾ. ਮਿੱਠੂ ਮੈਤੀ ਜਾਨਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸਰਾਹਨਾ ਕਰਦਿਆਂ ਇਸ ਤਰ੍ਹਾਂ ਦੇ ਜਾਗਰੂਕਤਾ ਭਰੇ ਕਾਰਜਕ੍ਰਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ‘ਤੇ 933 ਦੇ ਸਾਰੇ ਮੈਂਬਰਾਂ ਸਮੇਤ ਭੌਤਿਕ ਵਿਗਿਆਨ, ਜੀਵਨ ਵਿਗਿਆਨ ਅਤੇ ਐਲਾਇਡ ਹੈਲਥ ਸਾਇੰਸਿਜ਼ ਵਿਭਾਗਾਂ ਦੇ ਅਧਿਆਪਕ ਮੌਜੂਦ ਰਹੇ।

0 Comments