ਆਧੁਨਿਕ ਸਹੂਲਤਾ ਨਾਲ ਲੈੱਸ ਹੋਵੇਗਾ, ਏਜੀਆਈ ਇੰਫਰਾ ਲਿਮਿਟੇਡ ਦਾ ਕ੍ਰਿਕਟ ਐਕਸਲੈਂਸ ਸੈਂਟਰ


ਏਜੀਆਈ ਕ੍ਰਿਕਟ ਐਕਸਲੈਂਸ ਸੈਂਟਰ

ਜਲੰਧਰ, 23 ਜਨਵਰੀ (ਅਮਰਜੀਤ ਸਿੰਘ)- ਇਲਾਕੇ ਦੀ ਪ੍ਰਮੁੱਖ ਰੀਅਲ ਅਸਟੇਟ ਏਜੀਆਈ ਇੰਫਰਾ ਲਿਮਿਟੇਡ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕੰਪਨੀ ਆਪਣੀ ਸਹਾਇਕ ਸੰਸਥਾ ਏਜੀਆਈ ਸਪੋਰਟਸ ਇੰਸਟੀਟਿਊਟ ਆਫ ਇੰਡੀਆ ਦੇ ਅਧੀਨ ਕ੍ਰਿਕਟ ਐਕਸਲੈਂਸ ਸੈਂਟਰ ਤਿਆਰ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸੁਖਦੇਵ ਸਿੰਘ (ਮੈਨੇਜਿੰਗ ਡਾਇਰੈਕਟਰ ਏਜੀਆਈ ਇੰਫਰਾ ਲਿਮਿਟੇਡ) ਨੇ ਦੱਸਿਆ ਕਿ ਇਸ ਸੈਂਟਰ ਵਿੱਚ ਲੜਕਿਆਂ ਅਤੇ ਲੜਕੀਆਂ ਦੋਵਾਂ ਲਈ ਉੱਚ ਦਰਜੇ ਦੀਆਂ ਕ੍ਰਿਕਟ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।

     ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਕ੍ਰਿਕਟ ਪ੍ਰੈਕਟਿਸ ਪਿਚਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਦੋ ਜਲੰਧਰ ਹਾਈਟਸ-1 ਅਤੇ ਤਿੰਨ ਜਲੰਧਰ ਹਾਈਟਸ-2, ਅਰਬਾਨਾ ਵਿੱਚ ਹਨ। ਇਸ ਤੋਂ ਇਲਾਵਾ ਸਕਾਈ ਗਾਰਡਨ ਪ੍ਰੋਜੈਕਟ, ਜੀਟੀ ਰੋਡ, ਜਲੰਧਰ ਵਿੱਚ ਜਲਦੀ ਹੀ ਹੋਰ ਤਿੰਨ ਕ੍ਰਿਕਟ ਪਿਚਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਂਟਰ ਨੂੰ ਸਭ ਤੋਂ ਵਧੀਆ ਬਣਾਉਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਤਜਰਬੇਕਾਰ ਕ੍ਰਿਕਟ ਕੋਚਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਹੈ।

    ਸ਼੍ਰੀ ਅਭਿਜੀਤ ਸਿੰਘ, ਡਾਇਰੈਕਟਰ ਏਜੀਆਈ ਇੰਫਰਾ ਲਿਮਿਟੇਡ, ਜੋ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਅਤੇ ਏਜੀਆਈ ਕ੍ਰਿਕਟ ਅਕੈਡਮੀ (ਰਜਿ.) ਦੇ ਪ੍ਰਧਾਨ ਹਨ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇੱਥੇ ਦੋ ਮਿੱਟੀ ਦੀਆਂ ਪਿਚਾਂ, ਤਿੰਨ ਕਾਂਕਰੀਟ ਪਿਚਾਂ ਅਤੇ ਇੱਕ ਸਿੰਥੈਟਿਕ ਪਿਚ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਦੋ ਹੋਰ ਮਿੱਟੀ ਦੀਆਂ ਪਿਚਾਂ ਅਤੇ ਇੱਕ ਸਿੰਥੈਟਿਕ ਪਿਚ ਦਾ ਕੰਮ ਜਾਰੀ ਹੈ ਅਤੇ ਫਲੱਡਲਾਈਟ ਸਹੂਲਤ ਵਾਲਾ “ਬਾਕਸ ਕ੍ਰਿਕਟ ਗ੍ਰਾਊਂਡ”ਲਗਭਗ ਤਿਆਰ ਹੋ ਚੁੱਕਾ ਹੈ। 

    ਇਸ ਮੌਕੇ ਸ਼੍ਰੀ ਸੁਰਿੰਦਰ ਭਾਂਬਰੀ, ਮੈਨੇਜਿੰਗ ਡਾਇਰੈਕਟਰ, ਏਜੀਆਈ ਸਪੋਰਟਸ ਇੰਸਟੀਟਿਊਟ ਆਫ ਇੰਡੀਆ ਨੇ ਦੱਸਿਆ ਕਿ ਇਹ ਕ੍ਰਿਕਟ ਐਕਸਲੈਂਸ ਸੈਂਟਰ ਦੇਸ਼ ਭਰ ਤੋਂ ਆਉਣ ਵਾਲੇ ਉਭਰਦੇ ਖਿਡਾਰੀਆਂ ਲਈ ਖੁੱਲ੍ਹਾ ਰਹੇਗਾ। ਬਾਹਰਲੇ ਖਿਡਾਰੀਆਂ ਲਈ ਰਹਿਣ ਵਾਸਤੇ ਪੰਜ ਪੂਰੀ ਤਰ੍ਹਾਂ ਸਜਾਏ ਹੋਏ ਫਲੈਟ ਤਿਆਰ ਕੀਤੇ ਗਏ ਹਨ। ਇੱਥੇ ਉੱਚ ਪੱਧਰ ਦੇ ਕ੍ਰਿਕਟ ਕੋਚ ਨਿਯੁੱਕਤ ਕੀਤੇ ਜਾਣਗੇ। ਇਹ ਸੈਂਟਰ ਜਲੰਧਰ ਹਾਈਟਸ-2, ਅਰਬਾਨਾ, 66 ਫੁੱਟ ਰੋਡ, ਜਲੰਧਰ ਵਿੱਚ ਸਥਿਤ ਹੈ।  

    ਉਨ੍ਹਾਂ ਅੱਗੇ ਦੱਸਿਆ ਕਿ ਖਿਡਾਰੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਨੌਜਵਾਨ ਅਤੇ ਉਭਰਦੀਆਂ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਏਜੀਆਈ ਕ੍ਰਿਕਟ ਅਕੈਡਮੀ ਦੇ ਅਧੀਨ ਏਜੀਆਈ ਸਪੋਰਟਸ ਇੰਸਟੀਟਿਊਟ ਆਪਣੀਆਂ ਕ੍ਰਿਕਟ ਟੀਮਾਂ ਵੀ ਤਿਆਰ ਕਰੇਗਾ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੰਸਥਾ ਵੱਲੋਂ ਪ੍ਰਾਯੋਜਿਤ ਕੀਤਾ ਜਾਵੇਗਾ। 


Post a Comment

0 Comments