ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਸਬੰਧੀ ਸਜਾਏ ਜਾ ਰਹੇ ਨਗਰ ਕੀਰਤਨ ਸਬੰਧ ਵਿਚ ਮੀਟਿੰਗ ਕੀਤੀ : ਪ੍ਰਧਾਨ ਗੌਰਵ ਝੱਲੀ

     


ਆਦਮਪੁਰ, 06 ਜਨਵਰੀ (ਬਲਬੀਰ ਸਿੰਘ ਕਰਮ, ਅਮਰਜੀਤ ਸਿੰਘ)- ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 649ਵਾਂ ਗੁਰਪੁਰਬ ਨੂੰ ਸਮਰਪਿਤ ਮਹਾਨ ਸੋਭਾ ਯਾਤਰਾ ਸਜਾਏ ਜਾਣ ਦੇ ਸੰਬੰਧ ਚ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆ ਪ੍ਰਧਾਨ ਗੌਰਵ ਝੱਲੀ ਨੇ ਦੱਸਿਆ ਕਿ ਡੇਰਾ ਸੱਚਖੰਡ ਬੱਲਾਂ ਦੇ ਮਜੂਦਾ ਗੱਦੀਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਆਗਿਆ ਨਾਲ ਮਿਤੀ 27 ਜਨਵਰੀ 2026 ਦਿਨ ਮੰਗਲਵਾਰ ਨੂੰ ਸ਼ੋਭਾ ਯਾਤਰਾ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਸਰਪ੍ਰਸਤ ਹੇਠ ਸਜਾਈ ਜਾਵੇਗੀ, ਜੋ ਕਿ ਮੁਹੱਲਾ ਗਾਜ਼ੀਪੁਰ ਤੋਂ ਅਰੰਭ ਹੋ ਕੇ ਜੱਟਾ ਮੁਹੱਲਾ ਸਗਰਾ, ਮੁਹੱਲਾ ਘੰਟਾ ਘਰ ਖੁਰਦਪੁਰ, ਫਤਿਹਪੁਰ, ਰਾਮ ਨਗਰ, ਐਮ.ਈ.ਐਸ ਰੋਡ ਜਵਾਹਰ ਨਗਰ, ਰੇਲਵੇ ਰੋਡ ਜਤਿੰਦਰ ਪੈਲੇਸ, ਬੱਸ ਸਟੈਂਡ ਆਦਮਪੁਰ ਹੁੰਦੀ ਹੋਈ ਸੋਭਾ ਯਾਤਰਾ ਵਾਪਿਸ ਗਾਜ਼ੀਪੁਰ ਵਿਖੇ ਸਮਾਪਤੀ ਹੋਵੇਗੀ। ਇਸ ਮੌਕੇ ਵਾਈਸ ਪ੍ਰਧਾਨ ਪਵਨ ਕੁਮਾਰ ਬੰਗੜ, ਸੈਕਟਰੀ ਤਰਲੋਚਨ, ਕੈਸ਼ੀਅਰ ਪ੍ਰਭਦਿਆਲ, ਗੁਰਪ੍ਰੀਤ ਲੰਬੜ, ਰਣਜੀਤ ਸਿੰਘ, ਸੋਹਣ ਲਾਲ ਜੱਸੀ ਆਦਮਪੁਰ, ਚੰਚਲ ਸਿੰਘ ਆਦਮਪੁਰ, ਰਾਮਪਾਲ ਆਦਮਪੁਰ, ਧੀਰ ਸਾਬ ਆਦਮਪੁਰ, ਰਾਮਪਾਲ ਰੰਗੜੀਆ ਮੁਹੱਲਾ, ਬੀਬੀ ਰੇਸ਼ਮ ਕੌਰ, ਬੀਬੀ ਗੁਰਦੇਵ ਕੌਰ, ਵਿਸ਼ਾਲ ਗਾਦਰਾ, ਰੋਹਿਤ, ਸਮਰ, ਸੰਜੂ ਅਤੇ ਹੋਰ ਵੀ ਸੰਗਤਾਂ ਹਾਜ਼ਰ ਸਨ।

Post a Comment

0 Comments