ਪਿੰਡ ਢੰਡਵਾੜਾ ’ਚ ਸੁੱਚਾ ਰੰਗੀਲਾ ਅਤੇ ਮੈਂਡੀ ਨੇ ਸਜਾਇਆ ਅਖਾੜਾ



ਹੁਸ਼ਿਆਰਪੁਰ/ਸ਼ਾਮਚੁਰਾਸੀ 19 ਜਨਵਰੀ, (ਚੁੰਬਰ)- ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਪਿੰਡ ਢੰਡਵਾੜਾ ਵਿਖੇ ਸਲਾਨਾ ਛਿੰਝ ਮੇਲਾ ਧੂਮਧਾਮ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ ਤੇ ਇੰਟਰਨੈਸ਼ਨਲ ਗਾਇਕ ਜੋੜੀ ਸੁੱਚਾ ਰੰਗੀਲਾ ਅਤੇ ਬੀਬਾ ਮਨਦੀਪ ਮੈਂਡੀ ਨੂੰ ਸਰੋਤਿਆਂ ਦੇ ਮਨੋਰੰਜਨ ਲਈ ਬੁਲਾਇਆ ਗਿਆ। ਜਿੰਨ੍ਹਾਂ ਨੇ ਇਸ ਮੌਕੇ ਛਿੰਝ ਮੇਲੇ ਦੀ ਹਾਜ਼ਰੀਨ ਸੰਗਤ ਨੂੰ ਆਪਣੇ ਸਾਰੇ ਹੀ ਸੁਪਰਹਿੱਟ ਗੀਤ ਸੁਣਾ ਕੇ ਨਿਹਾਲ ਕੀਤਾ। ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਦਾ ਆਖਰ ਵਿਚ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। 

Post a Comment

0 Comments