ਪਿੰਡ ਢੱਡੇ ਵਿਖੇ ਮੁਕਾਮ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਗਿਆਰਵੀ ਵਾਲੀ ਸਰਕਾਰ ਦਾ 31ਵਾਂ ਜੋੜ ਮੇਲਾ 19 ਜੂਨ ਦਿਨ ਵੀਰਵਾਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ-
ਮੁਕਾਮ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਗਿਆਰਵੀ ਵਾਲੀ ਸਰਕਾਰ ਦਾ 31ਵਾਂ ਜੋੜ ਮੇਲਾ ਪਿੰਡ ਢੱਡੇ (ਜਲੰਧਰ) ਵਿਖੇ 19 ਜੂਨ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ ਦੀ ਅਗਵਾਹੀ ਵਿੱਚ ਸਮੂਹ ਢੱਡਾ ਨਿਵਾਸੀ ਸੰਗਤਾਂ ਤੇ ਗ੍ਰਾਮ ਪੰਚਾਇਤ ਢੱਡਾ ਅਤੇ ਐਨ.ਆਰ.ਵੀਰਾਂ ਦੇ ਸਹਿਯੋਗ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਸੋਹਪਾਲ, ਬਾਬਾ ਗੁਰਚਰਨ ਸਿੰਘ ਤੋਤਾ, ਮਦਨ ਲਾਲ ਕੈਂਥ, ਚਾਂਦੀ ਰਾਮ ਸੋਹਪਾਲ, ਹਰਜੀਤ ਕੈਂਥ, ਮਨਜੀਤ, ਅਮਰਜੀਤ ਕੈਂਥ, ਦੀਪੂ ਸੋਹਪਾਲ ਨੇ ਦਸਿਆ 19 ਜੂਨ ਦਿਨ ਵੀਰਵਾਰ ਨੂੰ ਨਿਸ਼ਾਨ ਸਾਹਿਬ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ। ਇਸ ਮੌਕੇ ਤੇ ਪੀਰਾਂ ਦੇ ਦਰਬਾਰ ਵਲੋਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀ ਕਲਾਸ ਤੱਕ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਰਾਤ ਦੇ ਸਮਾਗਮ ਮੌਕੇ 8 ਵਜੇ ਰਾਤ ਸੂਫੀ ਕਵਾਲ ਕਲਦੀਪ ਕਾਦਰ ਐਂਡ ਪਾਰਟੀ, 9 ਵਜੇ ਰਾਤ ਸੂਫੀ ਕਵਾਲ ਦਲੇਰ ਅਲੀ, 10 ਵਜੇ ਰਾਤ ਨਕਾਲ ਪਾਰਟੀ ਕਰਿਆਮ ਵਾਲੇ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਨਗੇ। ਵਿਜੇ ਕੁਮਾਰ ਸੋਹਪਾਲ ਨੇ ਦਸਿਆ 20 ਜੂਨ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਵੀਰਵਾਰ ਨੂੰ ਠੰਡੇ ਮਿੱਠੇ ਜਲ ਛਬੀਲਾਂ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਕੈਪਸ਼ਨ- ਪਿੰਡ ਢੱਡੇ ਵਿਖੇ ਮੋਜੂਦ ਦਰਬਾਰ ਦੀ ਤਸਵੀਰ


Post a Comment

0 Comments