ਆਦਮਪੁਰ (ਅਮਰਜੀਤ ਸਿੰਘ, ਗੁਰਮੀਤ ਨਾਹਲ)- ਅੱਜ 16 ਮਾਰਚ ਨੂੰ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਤਹਿਤ ਅਤੇ ਡਾ. ਬਲਵੰਤ ਸਿੰਘ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਗਰੂਕਤਾ ਮੁਹਿੰਮ ਅਧੀਨ ਗੈਰ ਸੰਚਾਰੀ ਰੋਗਾਂ ਤੋਂ ਬਚਾਓ ਲਈ ਜਾਗਰੂਕਤਾ ਵੈਨ ਨੂੰ ਸੀ.ਐੱਚ.ਸੀ ਆਦਮਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰੀਮਾ ਗੋਗੀਆ ਦੀਆਂ ਹਦਾਇਤਾਂ ਅਨੁਸਾਰ ਡਾ ਰਾਧੇ ਕ੍ਰਿਸ਼ਨ ਮੈਡੀਕਲ ਅਫ਼ਸਰ ਨੇ ਹਰੀ ਝੰਡੀ ਦੇ ਕੇ ਵੈਨ ਨੂੰ ਵੱਖ ਵੱਖ ਪਿੰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੈਨ ਪ੍ਰੋਗਰਾਮ ਅਧੀਨ 30 ਸਾਲ ਤਕ ਦਾ ਹਰ ਵਿਅਕਤੀ ਬੀ.ਪੀ ਸ਼ੂਗਰ ਦਾ ਚੈੱਕਅੱਪ ਮੁਫ਼ਤ ਕੀਤਾ ਜਾਂਦਾ ਹੈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ। ਡਾ. ਅਸੀਮ ਸ਼ਰਮਾ ਬੀ. ਈ.ਈ ਨੇ ਦੱਸਿਆ ਕਿ ਇਸ ਵੈਨ ਦਾ ਅਸਲ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਕੈਂਸਰ ਅਤੇ ਸ਼ੂਗਰ ਵਰਗੇ ਰੋਗਾਂ ਦਾ ਸਰਕਾਰ ਦੁਆਰਾ ਸਹੀ ਸਮੇਂ ਤੇ ਜਾਂਚ ਨਾਲ ਪਤਾ ਲਗਾਇਆ ਜਾ ਸਕੇ। ਉਸ ਸਬੰਧ ਵਿੱਚ ਇਹ ਬੈਨ ਜਾਗਰੂਕਤਾ ਲਈ ਪਿੰਡਾਂ ਵਿੱਚ ਫਰੀ ਸਟਾਫ ਸਮੇਤ ਲੋਕਾਂ ਵਿੱਚ ਜਾਗਰੂਕਤਾ ਫੈਲਾਏਗੀ। ਇਸ ਮੌਕੇ ਐੱਸ.ਆਈ ਮਨੋਹਰ ਲਾਲ, ਐੱਸ ਆਈ ਪ੍ਰਦੀਪ, ਸੁਖਦੇਵ ਹੋਰ ਹਾਜ਼ਰ ਸਨ।
0 Comments