59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਮੇਹਟਿਆਣਾ-ਫੁਗਲਾਣਾ ਲਿੰਕ ਸੜਕ ਦਾ ਉਦਘਾਟਨ


ਸੰਸਦ ਮੈਂਬਰ ਅਤੇ ਵਿਧਾਇਕ ਨੇ ਮਿਲ ਕੇ ਵਿਕਾਸ ਨੂੰ ਦਿੱਤੀ ਰਫਤਾਰ

ਹੁਸ਼ਿਆਰਪੁਰ, 28 ਅਪ੍ਰੈਲ (ਤਰਸੇਮ ਦੀਵਾਨਾ)- ਲੋਕ ਸਭਾ ਖੇਤਰ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਸਾਂਝੇ ਤੌਰ 'ਤੇ ਮਹਟਿਆਣਾ-ਫੁਗਲਾਣਾ ਲਿੰਕ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਕੁੱਲ 1.74 ਕਿਲੋਮੀਟਰ ਲੰਬੀ ਹੈ ਅਤੇ ਇਸ ਨੂੰ 59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਉਦਘਾਟਨ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਮੋਤਬਾਰ ਵਿਅਕਤੀਆਂ ਨੇ ਹਾਜ਼ਰੀ ਭਰੀ ਵਿਸ਼ੇਸ਼ ਤੌਰ 'ਤੇ ਫੁਗਲਾਣਾ ਦੇ ਸਰਪੰਚ ਵਿਪਨ ਠਾਕੁਰ, ਡਾ. ਬਾਰਤੂ ਰਾਮ, ਪਰਮਜੀਤ ਸਿੰਘ ਸੈਲੀ, ਗੁਰਮੀਤ ਸਿੰਘ ਪੰਚ, ਸੁਖਬੀਰ ਢਿੱਲੋਂ, ਮੋਨੂ ਪੰਚ, ਸਰਵਰ ਸਿੰਘ ਪੰਚ, ਪ੍ਰੇਮ ਸਿੰਘ ਸੈਣੀ, ਮਹਟਿਆਣਾ ਦੇ ਸਰਪੰਚ ਕਸ਼ਮੀਰ ਸਿੰਘ, ਪਰਮਿੰਦਰ ਸਿੰਘ ਪੱਪੂ, ਧਰਮਪਾਲ ਸ਼ਰਮਾ, ਜੱਗੀ, ਹੈਪੀ, ਵਿਨੋਦ ਕੁਮਾਰ ਆਦਿ ਮੌਜੂਦ ਰਹੇ।ਸੜਕ ਦੇ ਉਦਘਾਟਨ ਮੌਕੇ ਸੰਸਦ ਮੈਂਬਰ ਡਾ. ਚੱਬੇਵਾਲ ਨੇ ਕਿਹਾ ਕਿ ਇਹ ਲਿੰਕ ਸੜਕ ਪਿੰਡਾਂ ਨੂੰ ਜੋੜਦੇ ਹੋਏ ਆਵਾਜਾਈ ਨੂੰ ਆਸਾਨ ਬਣਾਏਗੀ ਅਤੇ ਇਲਾਕੇ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰੇਗੀ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਵਿਧਾਇਕ ਡਾ. ਈਸ਼ਾਂਕ ਨੇ ਵੀ ਇਸ ਪ੍ਰੋਜੈਕਟ ਨੂੰ ਪਿੰਡਾਂ ਦੀ ਤਰੱਕੀ ਦੀ ਨਿਸ਼ਾਨੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਹਰ ਪਿੰਡ ਤੱਕ ਪੱਕੀ ਸੜਕ, ਸਾਫ਼ ਪਾਣੀ, ਵਧੀਆ ਸਿੱਖਿਆ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹਾਂ।ਦੋਹਾਂ ਨੇ ਇਹ ਵੀ  ਕਿਹਾ ਕਿ ਪੰਜਾਬ ਵਿੱਚ ਵਿਕਾਸ ਦੀ ਰਾਜਨੀਤੀ ਪਹਿਲੀ ਤਰਜੀਹ ਹੈ ਸੜਕਾਂ ਦੇ ਨਿਰਮਾਣ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਸੁਵਿਧਾ ਮਿਲੇਗੀ, ਉਥੇ ਹੀ ਕਿਸਾਨੀ ਅਤੇ ਵਪਾਰਕ ਸਰਗਰਮੀਆਂ ਨੂੰ ਵੀ ਰਫਤਾਰ ਮਿਲੇਗੀ। ਪਿੰਡਾਂ ਦੇ ਵਾਸੀਆਂ ਨੇ ਵੀ ਇਸ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਖੁਸ਼ੀ ਜਤਾਈ ਅਤੇ ਸੰਸਦ ਮੈਂਬਰ ਤੇ ਵਿਧਾਇਕ ਦਾ ਧੰਨਵਾਦ ਕੀਤਾ। ਕਾਰਜਕ੍ਰਮ ਦੇ ਅੰਤ 'ਤੇ ਡਾ. ਈਸ਼ਾਂਕ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇੰਜ ਹੀ ਵਿਕਾਸ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਕੀਤੇ ਜਾਂਦੇ ਰਹਿਣਗੇ।  ਇਹ ਉਦਘਾਟਨ ਸਮਾਰੋਹ ਨਾ ਸਿਰਫ ਇਲਾਕੇ ਦੇ ਲੋਕਾਂ ਲਈ ਸੁਵਿਧਾ ਲੈ ਕੇ ਆਇਆ, ਸਗੋਂ ਇਹ ਸੰਦੇਸ਼ ਵੀ ਦਿੱਤਾ ਕਿ ਪੰਜਾਬ ਹੁਣ ਤਰੱਕੀ ਦੀ ਨਵੀਂ ਰਾਹ 'ਤੇ ਅੱਗੇ ਵਧ ਰਿਹਾ ਹੈ, ਜਿੱਥੇ ਹਰ ਪਿੰਡ, ਹਰ ਕਸਬਾ ਵਿਕਾਸ ਦੀ ਮੁੱਖ ਧਾਰਾ ਨਾਲ ਜੁੜੇਗਾ ! 

Post a Comment

0 Comments