ਐਂਟੀ ਨਾਰਕੋਟਿਕ ਸੈੱਲ ਦੀ ਹੋਈ ਵਿਸ਼ੇਸ਼ ਮੀਟਿੰਗ ਹੋਈ


ਜਲੰਧਰ (ਖ਼ਬਰਸਾਰ ਪੰਜਾਬ)- ਐਂਟੀ ਨਾਰਕੋਟਿਕ ਸੈੱਲ ਕਾਂਗਰਸ ਜ਼ਿਲ੍ਹਾ ਜਲੰਧਰ ਯੂਨਿਟ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਈ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਬਾਬਾ ਤਲਵਿੰਦਰ ਸਿੰਘ ਦੋਆਬਾ ਜੋਨ ਚੇਅਰਮੈਨ ਪੁੱਜੇ। ਇਸ ਮੀਟਿੰਗ ਵਿਚ ਪੁੱਜੇ ਸਮੂਹ ਮੈਬਰਾਂ ਨੇ ਦੱਸਿਆ ਕਿ ਮਨਜੌਤ ਸਿੰਘ ਖਰਬੰਦਾ ਜ਼ਿਲ੍ਹਾ ਜਲੰਧਰ ਉਪ ਚੇਅਰਮੈਨ ਨਾਰਕੋਟਿਕ ਸੈੱਲ ਦਾ ਜ਼ਿਲ੍ਹੇ ਦਾ ਅਹੁੱਦਾ ਕਾਫੀ ਦੇਰ ਪਹਿਲਾ ਤੋਂ ਰੱਦ ਕਰਕੇ ਪਾਰਟੀ ਵਿੱਚ ਉਸ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ। ਪਰ ਉਹ ਫਿਰ ਵੀ ਅਹੁੱਦੇ ਦਾ ਇਸਤੇਮਾਲ ਕਰ ਰਿਹਾ ਹੈ ਜੋ ਕਿ ਐਂਟੀ ਨਾਰਕੋਟਿੰਗ ਸੈੱਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਉਨ੍ਹਾਂ ਕਿਹਾ ਜਿਲੇ੍ਹ ਜਾਂ ਪੰਜਾਬ ਖਰਬੰਦਾ ਵਲੋਂ ਕੀਤੀ ਗਈ ਕਿਸੇ ਤਰਾਂ ਦੀ ਗਤੀਵਿਧੀ ਦੀ ਐਂਟੀ ਨਾਰਕੋਟਿਕ ਸੈੱਲ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਅੱਜ ਦੀ ਮੀਟਿੰਗ ਵਿਚ ਬਾਬਾ ਤਲਵਿੰਦਰ ਸਿੰਘ, ਸੁਰਿੰਦਰ ਸਿੰਘ ਕੈਰੋਂ, ਰਾਮ ਕੁਮਾਰ ਘਈ ਦਿਹਾਤੀ ਚੇਅਰਮੈਨ, ਸਕੱਤਰ ਯਸ਼ਪਾਲ ਸਫਰੀ, ਸੰਦੀਪ ਹਾਂਡਾ ਲੀਗਲ ਐਡਵਾਈਜ਼ਰ, ਡਾ ਪਰਵੀਨ ਕੁਮਾਰ ਕੈਂਟ ਪ੍ਰਧਾਨ, ਵਿਨੋਦ ਕੁਮਾਰ, ਪਿ੍ਰੰਸ ਅਰੋੜਾ, ਮਨਦੀਪ ਸਿੰਘ, ਦਲਜੀਤ ਸਿੰਘ ਦਿਹਾਤੀ ਪ੍ਰਧਾਨ, ਜਸਵਿੰਦਰ ਬਿੱਟੂ, ਅਨਿਲ ਦਾਦਰ, ਲਲਿਤ ਲਵਲੀ ਅਤੇ ਹੋਰ ਮੈਂਬਰ ਹਾਜ਼ਰ ਸਨ।    

                   ਇਸ ਸਬੰਧੀ ਜਦ ਮਨਜੌਤ ਸਿੰਘ ਖਰਬੰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਪਿਛਲੇ ਦਿਨੀਂ ਸ. ਕੈਰੋਂ ਨੇ ਸੈੱਲ ਨੂੰ ਭੰਗ ਕੀਤਾ ਸੀ। ਉਸਤੋਂ ਬਾਅਦ ਮੈਨੂੰ ਕੋਈ ਅਹੁੱਦਾ ਨਹੀਂ ਦਿੱਤਾ ਅਤੇ ਨਾ ਹੀ ਅਹੁੱਦੇ ਦੀ ਦੁਰਵਰਤੋਂ ਕੀਤੀ ਹੈ। ਮੇਰੇ ਮੇਰਾ ਐਂਟੀ ਨਾਰਕੋਟਿੰਗ ਸੈੱਲ ਕਾਂਗਰਸ ਨਾਲ ਕੋਈ ਵਾਸਤਾ ਨਹੀਂ ਹੈ।

Post a Comment

0 Comments