ਡਮੁੰਡਾ ਵਿਖੇ ਬਣਨ ਵਾਲੇ ਸਾਰਾਗੜੀ ਯਾਦਗਾਰ ਲਈ ਯੂ.ਕੇ ਵਾਸੀ ਨਿਸ਼ਾਨ ਸਿੰਘ ਮਿਨਹਾਸ ਅਤੇ ਪਰਿਵਾਰ ਵੱਲੋਂ ਜ਼ਮੀਨ ਦਾਨ ਜਤਿੰਦਰ ਜੇ ਮਿਨਹਾਸ ਨੇ ਕੀਤਾ ਵਿਸ਼ੇਸ਼ ਧੰਨਵਾਦ



ਆਦਮਪੁਰ 18 ਨਵੰਬਰ (ਪਰਮਜੀਤ ਸਿੰਘ)- ਆਦਮਪੁਰ ਦੇ ਪਿੰਡ ਡਮੁੰਡਾ ਵਿਖੇ ਸਾਰਾਗੜੀ ਸ਼ਹੀਦਾਂ ਦੀ ਯਾਦਗਾਰ ਅਤੇ ਸਪੋਰਟਸ ਸਟੇਡੀਅਮ ਲਈ ਸਭ ਤੋਂ ਪਹਿਲਾਂ ਸਰਦਾਰ ਨਿਸ਼ਾਨ ਸਿੰਘ ਮਿਨਹਾਸ ਜੋ ਕਿ ਪਿੰਡ ਡਮੁੰਡਾ ਦੇ ਜ੍ਹੰਮਪਲ ਹਨ ਤੇ ਹੁਣ ਇੰਗਲੈਂਡ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਪਰਿਵਾਰ ਵੱਲੌਂ ਵੱਡਾ ਯੋਗਦਾਨ ਪਾਉਂਦਿਆਂ 2 ਏਕੜ ਜ਼ਮੀਨ ਟ੍ਰੱਸਟ ਨੂੰ ਦਾਨ ਵਜ਼ੋਂ ਦਿੱਤੀ ਗਈ ਹੈ। ਇਸਦਾ ਖੁਲਾਸਾ ਕਰਦਿਆਂ, ਸੰਤ ਵਤਨ ਸਿੰਘ ਲੰਬੜਦਾਰ, ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰੱਸਟ ਡਮੁੰਡਾ ਦੇ ਚੇਅਰਮੈਨ ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਉਹ ਨਿਸ਼ਾਨ ਸਿੰਘ ਮਿਨਹਾਸ ਅਤੇ ਉਨਾਂ ਦੇ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਗੇ ਜਿਨਾਂ ਸ਼ਹੀਦਾਂ ਦੀ ਯਾਦ ਨੂੰ ਕਾਇਮ ਕਰਨ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾਂ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਨਿਸ਼ਾਨ ਸਿੰਘ ਪਰਿਵਾਰ ਵੱਲੋਂ ਦਿੱਤੀ ਜ਼ਮੀਨ ਤੋਂ ਇਲਾਵਾ ਵੀ ਇਸ ਪ੍ਰੋਜੈਕਟ ਲਈ ਜਿੰਨੀ ਬਾਕੀ ਜ਼ਮੀਨ ਦੀ ਲੋੜ ਹੈ ਉਸਨੂੰ ਟਰੱਸਟ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਸਮੂਹ ਪਿੰਡ ਤੇ ਇਲਾਕਾ ਵਾਸੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਟੈਕਨੀਕਲ ਬੋਰਡ ਦੇ ਚੇਅਰਮੈਨ ਕੈਬਿਨੇਟ ਮੰਤਰੀ ਮਹਿੰਦਰ ਸਿੰਘ ਕੇ.ਪੀ ਦਾ ਵੀ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ।

Post a Comment

0 Comments