ਖੇਤੀ ਬਿੱਲ ਰੱਦ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ- ਲਖਵੀਰ ਹਜ਼ਾਰਾ


ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਖੇਤੀ ਬਿਲ ਰੱਦ ਹੋਣ ਤੇ ਯੂਥ ਆਗੂਆਂ ਨੇ ਪਿੰਡ ਹਜ਼ਾਰਾਂ ਵਾਸੀਆਂ ਨੂੰ ਲੱਡੂ ਵੰਡੇ 

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਬਿਲ ਰੱਦ ਹੋਣ, ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਗਾ ਖੱੁਲ੍ਹਣ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਯੂਥ ਆਗੂ ਅਤੇ ਪੰਜਾਬ ਸਕੱਤਰ ਸ਼ੋਮਣੀ ਅਕਾਲੀ ਦਲ ਲਖਵੀਰ ਸਿੰਘ ਦੀ ਅਗਵਾਹੀ ਚ ਪਿੰਡ ਹਜ਼ਾਰਾ ਦੇ ਸਮੂਹ ਨੌਜਵਾਨਾਂ ਨੇ ਪਿੰਡ ਵਾਸੀਆਂ ਦੇ ਘਰ-ਘਰ ਜਾ ਕੇ ਲੱਡੂ ਵੰਡੇ ਅਤੇ ਇਸ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ । ਇਸ ਮੌਕੇ ਸੀਨੀਅਰ ਯੂਥ ਆਗੂ ਲਖਵੀਰ ਸਿੰਘ ਹਜ਼ਾਰਾਂ ਨੇ ਕਿਹਾ ਕਿ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਇਹ ਸਮੂਹ ਕਿਸਾਨ ਅਤੇ ਮਜਦੂਰ ਭਾਈਚਾਰੇ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਖੇਤੀ ਵਿਰੁੱਧ ਬਣੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਦਾ ਮੋਦੀ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਉਸ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਹੈ। ਸਾਰੇ ਪੰਜਾਬ ਨਹੀ ਸਗੋਂ ਦੇਸ਼ ਭਰ ਕਿਸਾਨ ਭਰਾਵਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਾਈਚਾਰੇ ਦੇ ਏਕੇ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਜਿਥੇ ਇੱਕ ਸਾਲ ਅੰਦਰ ਸਘੰਰਸ਼ ਦੋਰਾਨ ਸੈਕੜੇਂ ਕਿਸਾਨ ਭਰਾਵਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਥੇ ਠੰਡ, ਗਰਮੀ ਅਤੇ ਮੀਂਹ ਦੀ ਉਨਾਂ ਨੇ ਪਰਵਾਹ ਨਹੀਂ ਕੀਤੀ ਅਤੇ ਦਿੱਲੀ ਵਿਖੇ ਸਘੰਰਸ਼ ਨੂੰ ਕਾਮਯਾਬ ਕਰਨ ਲਈ ਡੱਟੇ ਰਹੇ। ਉਨ੍ਹਾਂ ਸਮੂਹ ਕਿਸਾਨ ਭਾਈਚਾਰੇ ਨੂੰ ਇਸ ਜਿੱਤ ਲਈ ਵਧਾਈ ਦਿਤੀ ਹੈ। ਇਸ ਮੌਕੇ ਪਿੰਡ ਹਜ਼ਾਰਾ ਦੇ ਸਮੂਹ ਨੌਜਵਾਨ ਵੀਰਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਮੌਕੇ ਤੇ ਲਖਵੀਰ ਸਿੰਘ ਹਜ਼ਾਰਾ, ਅਮਨਿੰਦਰ ਸਿੰਘ, ਦਵਿੰਦਰ ਸਿੰਘ, ਜੱਗਾ ਹਜ਼ਾਰਾ, ਜਸਦੀਪ ਸਿੰਘ, ਜਸਕੀਰਤ ਸਿੰਘ, ਸੁਖਜੀਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਦੀਪਾ, ਜੱਸਾ, ਸਬਰੂਪ ਸਿੰਘ, ਪਰਮਵੀਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨਜੌਤ ਸਿੰਘ, ਤੇਜੀ ਚਾਹਲ, ਪ੍ਰੀਤ, ਸਾਹਿਲ ਅਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ। 



Post a Comment

0 Comments