ਪੂਜਾ ਅਚਾਰੀਆ ਨੂੰ ਚੇਅਰਪਰਸਨ ਇਸਤਰੀ ਵਿੰਗ ਹਰਿਆਣਾ ਲਗਾਇਆ



ਅੰਬਾਲਾ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੀ ਇਕ ਵਿਸ਼ੇਸ਼ ਮੀਟਿੰਗ ਮਹਿੰਦੀਰੱਤਾ ਹਸਪਤਾਲ ਵਿੱਚ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਕੌਮੀ ਸਕੱਤਰ ਇਸਤਰੀ ਵਿੰਗ ਜਸਵਿੰਦਰ ਕੌਰ ਅਤੇ ਡਾਕਟਰ ਸੀਮਾ ਮਹਿੰਦੀਰੱਤਾ ਚੇਅਰਪਰਸਨ ਮੈਡੀਕਲ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਪੂਜਾ ਅਚਾਰੀਆ ਨੂੰ ਚੇਅਰਪਰਸਨ ਇਸਤਰੀ ਵਿੰਗ ਸਟੇਟ ਹਰਿਆਣਾ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪਦ ਅਧਿਕਾਰੀਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾਕਟਰ ਸੀਮਾ ਮਹਿੰਦੀਰੱਤਾ ਨੇ ਬੋਲਦਿਆਂ ਕਿਹਾ ਕਿ ਮੇਰੀ ਸਟੇਟ ਹਰਿਆਣਾ ਵਿੱਚ ਕਿਸੇ ਵੀ ਮੈਂਬਰ ਜਾਂ ਅਹੁਦੇਦਾਰ ਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਪੈਂਦੀ ਹੈ ਅਸੀਂ ਦਿਨ ਰਾਤ ਉਨ੍ਹਾਂ ਲਈ ਅੱਗੇ ਹੋ ਕੇ ਕੰਮ ਕਰਨ ਲਈ ਤਿਆਰ ਹਾਂ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਨੁੱਖੀ ਅਧਿਕਾਰ ਮੰਚ ਨਾਲ ਜੁੜ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਪਰਮੋਦ ਜੈਨ ਚੇਅਰਮੈਨ, ਪਰਦੀਪ ਕੁਮਾਰ, ਮਾਸਟਰ ਵਰਮਾ ਰਘੁਵੀਰ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ, ਰਿੰਕੂ ਲਾਠਰ ਅਤੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਸਟੇਟ ਹਰਿਆਣਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments