ਮਨੁੱਖਤਾ ਦੇ ਭਲੇ ਲਈ ਹਿਤੇਸ਼ ਗਰਗ ਮੰਚ ਦੇ ਪਲੇਟਫਾਰਮ ਉੱਤੇ ਆਇਆ


ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਮੋਹਾਲੀ ਵਿਖੇ ਇਕ ਸਾਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਮੋਹਾਲੀ ਵਿਖੇ ਕਰਵਾਈ ਗਈ ਜਿਸ ਵਿਚ ਸੰਸਥਾ ਦੇ ਸੰਸਥਾਪਕ ਅਤੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਹਿਤੇਸ਼ ਗਰਗ ਜੋ ਮਨੁੱਖੀ ਅਧਿਕਾਰ ਮੰਚ ਵਿਚ ਬਤੌਰ ਸੇਵਾਦਾਰ ਡਿਊਟੀ ਨਿਭਾਉਣ ਲਈ ਖੁਸ਼ੀ ਖੁਸ਼ੀ ਅੱਗੇ ਆਇਆ ਅਤੇ ਮੰਚ ਨਾਲ ਰਲਮਿਲ ਕੇ ਸਮਾਜ ਸੇਵਾ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਸ਼ਨਾਖ਼ਤੀ ਕਾਰਡ ਪ੍ਰਾਪਤ ਕੀਤਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮੰਚ ਨੂੰ ਸਮਾਜ ਸੇਵਾ ਕਰਦੇ ਹੋਏ ਦੋ ਦਹਾਕੇ ਤੋਂ ਵੱਧ ਦਾ ਸਮਾਂ ਨਿਕਲ ਚੁੱਕਾ ਹੈ। ਜਿਹੜੇ ਲੋਕ ਸਮਾਜ ਨੂੰ ਆਪਣਾ ਪ੍ਰੀਵਾਰ ਸਮਝਦੇ ਹਨ ਉਹ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦੇ। ਮੰਚ ਵੱਲੋਂ ਜ਼ਿਲ੍ਹਾ ਮੋਹਾਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਕੀਤਾ ਗਿਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਹੋਣਹਾਰ ਔਰਤਾਂ ਦਾ ਸਨਮਾਨ ਕਰਕੇ ਮੰਚ ਬਹੁਤ ਧੰਨਵਾਦੀ ਹੋਵੇਗਾ ਕਿਉਂਕਿ ਮੰਚ ਆਪਣਾ ਬਣਦਾ ਫਰਜ਼ ਨਿਭਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਦੀਪਕ ਚੇਅਰਮੈਨ ਯੂਥ ਵਿੰਗ, ਰਾਜ ਕੌਰ ਪ੍ਰਧਾਨ ਇਸਤਰੀ ਵਿੰਗ ਖਰੜ, ਹਰਪ੍ਰੀਤ ਕੌਰ, ਮਿਨਾਕਸ਼ੀ ਸ਼ਰਮਾ ਮੀਤ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ, ਮਲਕੀਤ ਕੌਰ ਸੰਧੂ ਚੇਅਰਪਰਸਨ ਇਸਤਰੀ ਵਿੰਗ ਅਤੇ ਹਰਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments