ਨਾਰੀ ਦੇ ਸਨਮਾਨ ਸਮਾਰੋਹ ਸਬੰਧੀ ਕੀਤੀ ਮੋਹਾਲੀ ਵਿਖੇ ਮੀਟਿੰਗ -ਡਾ ਖੇੜਾ


ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਤੇ ਸੀਮਾ ਨਾਗਪਾਲ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕਟਾਣੀ ਰੈਸਟੋਰੈਂਟ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪਿ੍ਰਤਪਾਲ ਕੌਰ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਅਤੇ ਜਸਜੀਤ ਕੌਰ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੇ ਹੋਣਹਾਰ ਮੈਂਬਰ ਅਤੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਣ ਲਈ ਨਾਰੀ ਚੇਤਨਾ ਸੈਮੀਨਾਰ ਕਰਵਾਉਣ ਦਾ ਜੋ ਨਿਰਣਾ ਲਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਸੈਮੀਨਾਰ ਵਿਚ ਘੱਟੋ-ਘੱਟ 21 ਔਰਤਾਂ ਨੂੰ ਐਂਚ ਆਰ ਐਮ ਅਵਾਰਡ 2022 ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤਾ ਜਾਵੇਗਾ। ਇਸ ਅਵਾਰਡ ਲਈ ਇਕ ਵਿਸ਼ੇਸ਼ ਟੀਮ ਬਣਾਈ ਜਾਵੇਗੀ ਅਤੇ ਨਾਲ ਹੀ ਪ੍ਰੋਗਰਾਮ ਦੀ ਦੇਖਭਾਲ ਅਤੇ ਤਿਆਰੀ ਕਰਨ ਲਈ ਵੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸਾਰੀ ਰਿਪੋਰਟ ਕੌਮੀ ਪ੍ਰਧਾਨ ਨੂੰ ਸੌਂਪੇ ਗੀ। ਹੋਰਨਾਂ ਤੋਂ ਇਲਾਵਾ ਰਿੰਕੂ ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਮਲਕੀਤ ਕੌਰ ਸੰਧੂ ਜ਼ਿਲ੍ਹਾ ਚੇਅਰਪਰਸਨ, ਜਸ਼ਪ੍ਰੀਤ ਸਿੰਘ ਉਪ ਚੇਅਰਮੈਨ, ਐਂਚ ਆਰ ਐਮ ਪਰਮਪਾਲ ਸਿੰਘ ਅਡਵਾਈਜ਼ਰ, ਹਰਪ੍ਰੀਤ ਸਿੰਘ ਉਪ ਚੇਅਰਮੈਨ, ਪ੍ਰਭਪ੍ਰੀਤ ਸਿੰਘ ਉਪ ਪ੍ਰਧਾਨ ਯੂਥ ਵਿੰਗ ਮੋਹਾਲੀ, ਮੀਨਾਕਸ਼ੀ ਸ਼ਰਮਾ ਉਪ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਸੰਨਦੀਪ ਕੁਮਾਰ ਅਤੇ ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments