ਜੰਡੂ ਸਿੰਘਾ ਵਿਖੇ ਬਾਬਾ ਸਾਹਿਬ ਜੀ ਦਾ ਜਨਮ ਦਿਵਸ ਮਨਾਉਦੀਆਂ ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰ। |
ਜਲੰਧਰ (ਅਮਰਜੀਤ ਸਿੰਘ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੰਡੂ ਸਿੰਘਾ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਬਹੁਤ ਉਤਸ਼ਾਹ ਅਤੇ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਮਨੋਹਰ ਬੈਂਸ ਜੰਡੂ ਸਿੰਘਾ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨ੍ਹਣਾ ਪਾਉਦੇ ਹੋਏ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਸਬੰਧੀ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਵੀ ਕਰਵਾਏ ਗਏ। ਉਪਰੰਤ ਦੁੱਧ ਮਠਿਆਈਆਂ ਦੇ ਲੰਗਰ ਵੀ ਲਗਾਏ ਗਏ। ਪਿੰਡ ਵਾਸੀਆਂ ਨੇ ਬਾਬਾ ਸਾਹਿਬ ਜੀ ਦੇ ਸਰੂਪ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਧਾਨ ਜਸਵੰਤ ਬੈਂਸ, ਮੀਤ ਪ੍ਰਧਾਨ ਸੰਨੀ ਕੋ੍ਹਲ, ਸੈਕਟਰੀ ਮਨੋਹਰ ਬੈਂਸ, ਕੈਸ਼ੀਅਰ ਡਾ. ਸੁਰਿੰਦਰ ਕਲੇਰ, ਜੋਗਿੰਦਰਪਾਲ ਬੰਗੜ, ਹਨੀਸ਼ ਪਾਲ, ਸੰਦੀਪ ਪਾਲ, ਦੀਪਕ ਕੋਲ, ਵਿਸ਼ੰਭਰ ਨਾਥ, ਰਵਿੰਦਰ ਬੰਗੜ, ਕਮਲ ਚੋਪੜਾ, ਅਕਾਸ਼ਦੀਪ, ਸਾਹਿਲ ਕੋਲ, ਲੱਬੀ, ਵਿੱਕੀ, ਸੁਰਿੰਦਰ ਸੰਧੂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments