ਸੰਤ ਨਿੰਰਜਨ ਦਾਸ ਮਹਾਰਾਜ ਜੀ ਨੇ ਬੂਟਾ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੀ ਸੰਗਤਾਂ ਅਪੀਲ ਕੀਤੀ


ਜਿਲ੍ਹਾ ਜਲੰਧਰ ਡਿਸਟੀ ਬਿਉਟਰੀ ਨਹਿਰ 46 ਹੈਡ ਵਿੱਖੇ ਸੰਤ ਨਿਰੰਜਨ ਦਾਸ ਜੀ ਨੇ ਕਮਰਿਆਂ ਦਾ ਉਦਘਾਟਨ ਕੀਤਾ


ਜਲੰਧਰ (ਸੂਰਮਾ ਪੰਜਾਬ ਬਿਉਰੋ)- ਜਿਲ੍ਹਾ ਜਲੰਧਰ ਡਿਸਟੀ ਬਿਉਟਰੀ ਨਹਿਰ 46 ਹੈਡ ਵਿੱਖੇ ਨਹਿਰੀ ਵਿਭਾਗ ਵਲੋਂ ਪੋਦੇ ਲਗਾਉਣ ਸਬੰਧੀ ਵਿੱਚ ਵਿਸ਼ੇਸ਼ ਸਮਾਗਮ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੌਕੇ ਡੇਰਾ ਸੱਚਖੰਡ ਬੱਲਾਂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਨਿਰੰਜਨ ਦਾਸ ਮਹਾਰਾਜ ਜੀ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਜਿਥੇ ਜਿਲ੍ਹਾ ਜਲੰਧਰ ਡਿਸਟੀ ਬਿਉਟਰੀ ਨਹਿਰ 46 ਹੈਡ ਦੇੇ ਕਮਰਿਆਂ ਦਾ ਉਦਘਾਟਨ ਕੀਤਾ ਉਥੇ ਪੋਦਾ ਲਗਾ ਕੇ ਸਮੂਹ ਦੇਸ਼ ਵਾਸੀਆਂ ਨੂੰ ਧਰਤੀ ਨੂੰ ਹਰਿਆ ਭਰਿਆ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ, ਐਸ.ਡੀ.ਉ ਪਿ੍ਰੰਸ, ਜੇ.ਈ ਹਿਤੇਸ਼ ਖੋਸਲਾ ਨੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਨੇ ਸਮਾਗਮ ਮੌਕੇ ਪੁੱਜੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਪੋਦੇ ਲਗਾਉਣ ਅਤੇ ਉਨ੍ਹਾਂ ਨੂੰ ਚੰਗੀ ਪਾਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੇ.ਈ ਰੋਬਿੰਨ, ਬਲਵੀਰ ਕੁਮਾਰ ਜੀ.ਆਰ, ਹਰਜਿੰਦਰ ਸਿੰਘ ਉਪਲ ਪ੍ਰਧਾਨ, ਮਹਿੰਦਰਪਾਲ ਪਿੰਡ ਨੋਗੱਜਾ ਵੀ ਹਾਜ਼ਰ ਸਨ। 

Post a Comment

0 Comments