ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਦੀ ਧਰਮਪਤਨੀ ਮਨਜੀਤ ਕੌਰ ਨੂੰ ਸ਼ਰਧਾਜ਼ਲੀਆਂ ਭੇਟ
ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੈਤੇਵਾਲੀ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ
ਜਲੰਧਰ (ਅਮਰਜੀਤ ਸਿੰਘ)- ਉੱਘੇ ਸਮਾਜ ਸੇਵਕ ਅਤੇ ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਦੀ ਧਰਮਪਤਨੀ ਮਨਜੀਤ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੈਤੇਵਾਲੀ ਵਿਖੇ ਹੋਈ। ਇਸ ਮੌਕੇ ਡੇਰਾ ਸੰਤ ਬਾਬਾ ਫੂਲ ਨਾਥ ਜੀ ਪਿੰਡ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ, ਸੰਤ ਅਵਤਾਰ ਦਾਸ ਜੀ ਪਿੰਡ ਚਹੇੜੂ, ਐਮ.ਪੀ ਚੋਧਰੀ ਸੰਤੋਖ ਸਿੰਘ, ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਹਲਕਾ ਕਰਤਾਰਪੁਰ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਚੇਚੇ ਤੋਰ ਤੇ ਅੰਤਿਮ ਅਰਦਾਸ ਦੀ ਰਸਮ ਵਿੱਚ ਪੁੱਜੇ। ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ ਦੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਭਾਈ ਕਮਲਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਜੈਤੇਵਾਲੀ ਵਲੋਂ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੁਗਨ ਪਵਾਰ, ਅਮਿਤ ਪਵਾਰ, ਡੇਰਾ ਚਹੇੜੂ ਤੋਂ ਧਰਮਪਾਲ ਕਲੇਰ, ਭੁੱਲਾ ਰਾਮ ਸੁਮਨ, ਸੈਕਟਕੀ ਕਮਲਜੀਤ ਖੋਥੜਾਂ, ਜਸਵਿੰਦਰਪਾਲ ਸਿੰਘ ਬਿੱਲਾ, ਸਰਪੰਚ ਸਤਪਾਲ ਦਾਸ ਪਤਾਰਾ, ਰਜਿੰਦਰ ਸੋਨਾ ਬਲਾਕ ਸੰਮਤੀ ਮੈਂਬਰ ਪਤਾਰਾ, ਕਾਂਗਰਸੀ ਆਗੂ ਪਰਗਟ ਸਿੰਘ ਪਤਾਰਾ, ਜਸਵੰਤ ਸਿੰਘ ਬਾਂਸਲ, ਸਮਾਜ ਸੇਵਕ ਵਿਜੈ ਕੁਮਾਰ ਅਰੋੜਾ ਪਿੰਡ ਬੋਲੀਨਾ, ਕਰਨੈਲ ਸਿੰਘ ਸਾਬਕਾ ਸਰਪੰਚ ਜੇਤੇਵਾਲੀ, ਸਰਪੰਚ ਰਛਪਾਲ ਸਿੰਘ ਜੈਤੇਵਾਲੀ, ਬਲਵੀਰ ਮਹਿਮੀ ਜੈਤੇਵਾਲੀ, ਜੋਗਿੰਦਰਪਾਲ ਪਵਾਰ, ਬੂਟਾ ਰਾਮ ਪੰਚ, ਮੰਗਤ ਰਾਮ, ਸੋਮ ਲਾਲ, ਰਾਮ ਸਰੂਪ, ਹੁਸਨ ਲਾਲ, ਤਰਲੋਕ ਚੰਦ, ਜੋਗਿੰਦਰ ਪਾਲ ਚੰਦੜ, ਨੰਬਰਦਾਰ ਦਲਜੀਤ ਸਿੰਘ, ਸੁਰਿੰਦਰ ਸਿੰਘ ਜਿੰਦੂ, ਗੁਰਨਾਮ ਸਿੰਘ, ਚਰਲੋਚਨ ਸਿੰਘ, ਜਸਵਿੰਦਰ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਸਮੂਹ ਪਵਾਰ ਪਰਿਵਾਰ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।       


Post a Comment

0 Comments