ਪੱਤਰਕਾਰ ਪਰਮਜੀਤ ਭੁੰਨੋ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਇੰਡੀਆ' ਮਾਹਿਲਪੁਰ ਯੂਨਿਟ ਦੇ ਪ੍ਰਧਾਨ ਬਣੇ

ਪੱਤਰਕਾਰ ਪਰਮਜੀਤ ਸਿੰਘ ਭੁੰਨੋ ਸਰਪੰਚ ਨੂੰ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਇੰਡੀਆ ਦੇ ਮਾਹਿਲਪੁਰ ਯੂਨਿਟ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਵੱਜੋਂ ਨਿਯੁਕਤੀ ਪੱਤਰ ਸੌੰਪਦੇ ਹੋਏ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ, ਚੇਅਰਮੈਨ ਇੰਡੀਆ ਤਰਸੇਮ ਦੀਵਾਨਾ, ਵਾਇਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਵਿਕਾਸ ਸੂਦ।

ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ

ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜੀ ਜਾਵੇਗੀ-ਬਲਵੀਰ ਸੈਣੀ

ਹੁਸ਼ਿਆਰਪੁਰ/ਮਾਹਿਲਪੁਰ 24 ਨਵੰਬਰ (ਤਰਸੇਮ ਦੀਵਾਨਾ)- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਇੰਡੀਆ ਪੰਜਾਬ ਵੱਲੋਂ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜੀ ਜਾਵੇਗੀ ਅਤੇ ਪੰਜਾਬ ਭਰ ਵਿੱਚ ਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਕਿਸੇ ਕੀਮਤ 'ਤੇ ਸਹਿਣ ਨਹੀੰ ਕੀਤਾ ਜਾਵੇਗਾ। ਇਹ ਵਿਚਾਰ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਇੰਡੀਆ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਮਾਹਿਲਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਚੇਅਰਮੈਨ ਇੰਡੀਆ ਤਰਸੇਮ ਦੀਵਾਨਾ, ਵਾਇਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਵਿਕਾਸ ਸੂਦ ਅਤੇ ਜ਼ਿਲਾ ਜਨਰਲ ਸਕੱਤਰ ਓਮ ਪ੍ਰਕਾਸ਼ ਰਾਣਾ ਦੀ ਮੌਜੂਦਗੀ ਵਿੱਚ ਪੱਤਰਕਾਰ ਪਰਮਜੀਤ ਸਿੰਘ ਭੁੰਨੋ ਸਰਪੰਚ ਨੂੰ ਮਾਹਿਲਪੁਰ ਯੂਨਿਟ ਦਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਵੀ ਸੌੰਪੇ ਗਏ। ਆਪਣੀ ਨਿਯੁਕਤੀ 'ਤੇ ਧੰਨਵਾਦ ਕਰਦਿਆਂ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਅਤੇ ਪੱਤਰਕਾਰ ਸਰਪੰਚ ਪਰਮਜੀਤ ਸਿੰਘ ਭੁੰਨੋ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾਂ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਆਰੰਭੀ ਲੜਾਈ ਵਿੱਚ ਆਪਣੇ ਵੱਲੋੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਲਦੀ ਹੀ ਮਾਹਿਲਪੁਰ ਯੂਨਿਟ ਦੀ ਮਜਬੂਤੀ ਲਈ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾਵੇਗਾ। 


Post a Comment

0 Comments