7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ ਕਰਵਾਏ


ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ-ਢੇਪੁਰ ਅੱਡਾ ਕਠਾਰ ਦੇ ਸੰਚਾਲਕ ਸੰਤ ਪ੍ਰਦੀਪ ਦਾਸ ਜੀ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸਵਾਮੀ ਰਮੇਸ਼ਵਰਾ ਨੰਦ ਸਮੇਤ ਹੋਰ ਸੰਤ ਮਹਾਂਪੁਰਸ਼ ਅਤੇ ਰਾਜਨੀਤਕ ਆਗੂ ਨਵ-ਵਿਆਹੇ ਜੋੜਿਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ।

ਨਵ-ਵਿਆਹੇ ਜੋੜਿਆਂ ਨੂੰ ਧਾਰਮਿਕ ਤੇ ਸਿਆਸੀ ਆਗੂਆਂ ਦਿੱਤਾ ਅਸ਼ੀਰਵਾਦ
ਆਦਮਪੁਰ 05 ਦਸੰਬਰ (ਅਮਰਜੀਤ ਸਿੰਘ)-
ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਦੇ ਸੰਤ ਸੁਰਿੰਦਰ ਦਾਸ ਜੀ ਦੁਆਰਾ ਸ਼ੁਰੂ ਕੀਤੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮਾਂ ਦੀ ਰੀਤ ਨੂੰ ਅੱਗੇ ਤੋਰਦਿਆਂ ਮੌਜੂਦਾ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਦੀ ਅਗਵਾਈ ਹੇਠ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ, ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ, ਸਵਾਮੀ ਰਮੇਸ਼ਵਰਾ ਨੰਦ ਜੀ, ਸੰਤ ਹਰਚਰਨ ਦਾਸ ਜੀ ਸ਼ਾਮਚੁਰਾਸੀ, ਸੰਤ ਭੋਲਾ ਨਾਥ ਜੀ ਅਤੇ ਬੀਬੀ ਸ਼ਰੀਫ਼ਾਂ ਜੀ ਉਦੇਸੀਆਂ, ਸੰਤ ਜਸਪਾਲ ਸਿੰਘ ਓਡਰਾਂ ਦੇ ਆਸ਼ੀਰਵਾਦ ਸਦਕਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਗਰੀਬ ਦਾਸ ਉਦਾਸੀਨ ਭਵਨ ਸਮਾਧੀ ਸੰਤ ਸਖੀ ਨਾਥ ਡੇਰਾ ਡਾਡਾ ਹੁਸ਼ਿਆਰਪੁਰ ਵਿਖੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ  ਕਰਵਾਏ ਗਏ। ਇਸ ਮੌਕੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਨਵ ਵਿਆਹੇ ਜੋੜੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਤ ਭੋਲਾ ਦਾਸ ਭਾਗ ਸਿੰਘਪੁਰਾ, ਸੰਤ ਜਸਪਾਲ ਸਿੰਘ ਓਡਰਾਂ, ਸੰਤ ਨਿਰਮਲ ਦਾਸ ਢੈਹਾ, ਬਾਬਾ ਬਲਵੰਤ ਸਿੰਘ ਜੀ ਡਿੰਗਰੀਆ, ਸੰਤ ਸੁਖਵਿੰਦਰ ਦਾਸ ਜੀ, ਬਾਬਾ ਦੇਸ ਰਾਜ ਜੀ ਬਾਬਾ ਬਹਾਦਰ ਸਿੰਘ, ਸੰਤ ਹਰਚਰਨ ਦਾਸ ਜੀ, ਬਸਪਾ ਪੰਜਾਬ ਚੰਡੀਗੜ੍ਹ ਇੰਚਾਰਜ ਅਵਤਾਰ ਸਿੰਘ ਕਰੀਮ ਪੁਰੀ, ਗੁਰਲਾਲ ਸੈਲਾ, ਦਲਜੀਤ ਸਿੰਘ ਜਿਲ੍ਹਾ ਪ੍ਰਧਾਨ ਬਸਪਾ ਹੁਸ਼ਿਆਰਪੁਰ, ਮਹਿੰਦਰ ਸਿੰਘ ਝੰਮਟ, ਤਹਿਸੀਲਦਾਰ ਮਨੋਹਰ ਲਾਲ, ਸ਼ੈਸ਼ਨ ਜੱਜ ਕਿਸ਼ੋਰ ਲਾਲ ਸਮੇਤ ਬਹੁਤ ਸਾਰੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤਾਂ  ਵੀ ਵਿਆਹ ਬੰਧਨ ’ਚ ਬੱਝਣ ਵਾਲੇ ਜੋੜਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਪਹੁੰਚੇ। ਭਾਈ ਜਗਜੀਤ ਸਿੰਘ, ਭਾਈ ਪਰਮਜੀਤ ਸਿੰਘ ਮਾਣਕਰਾਈ, ਭਾਈ ਹਰਪਾਲ ਸਿੰਘ ਵਿਰਦੀ, ਭਾਈ ਰਸ਼ਪਾਲ ਸਿੰਘ ਹੁਸ਼ਿਆਰਪੁਰ ਦੇ ਕੀਰਤਨੀਏ ਜਥੇ ਨੇ ਵਿਆਹ ਸਮਾਗਮ ਵਿਚ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਮਹਾਂਪੁਰਸ਼ਾ ਵਲੋਂ ਨਵੇਂ ਵਿਆਹੇ ਸਾਰੇ ਜੋੜਿਆਂ ਨੂੰ ਆਪਣਾ ਅਸ਼ੀਰਵਾਦ ਅਤੇ ਨਿੱਤ ਵਰਤੋਂ ਦਾ ਸਾਰਾ ਘਰੇਲੂ ਸਮਾਨ ਦਿੱਤਾ ਗਿਆ। ਸਟੇਜ ਸਕੱਤਰ ਦੀ ਸੇਵਾ ਦਿਨੇਸ਼ ਸ਼ਾਮ ਚੁਰਾਸੀ ਨੇ ਨਿਭਾਈ। ਇਸ ਮੌਕੇ ਸਮੂਹਿਕ ਵਿਆਹ ਸਮਾਰੋਹ ਦੇ ਕਮੇਟੀ ਮੈਂਬਰ ਹੋਰ ਬਹੁਤ ਸਾਰੇ ਇਲਾਕਾ ਨਿਵਾਸੀ ਅਤੇ ਪਿੰਡਾਂ ਦੀਆਂ ਪੰਚਾਇਤਾ ਹਾਜ਼ਰ ਸਨ।

Post a Comment

0 Comments