ਥਾਣਾ ਪਤਾਰਾ ਦੀ ਪੁਲਿਸ ਨੇ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ 2 ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ


ਜਲੰਧਰ (ਸੂਰਮਾ ਪੰਜਾਬ ਬਿਉਰੋ)-
ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ 2 ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਤੋਂ 03 ਮੋਟਰਸਾਈਕਲ, 01 ਸਕੂਟਰੀ, 06 ਸਮਾਰਟ ਫੋਨ, 03 ਕੀ. ਪੈਡ ਮੋਬਾਇਲ ਫੌਨ, 1 ਫੋਟੋਗ੍ਰਾਫਿਕ ਕੈਮਰਾ, 03 ਬੈਟਰੀਆਂ, 03 ਕੈਮਰਾ ਸਟੈਂਡ, 03 ਪਰਸ ਬ੍ਰਾਮਦ ਕੀਤੇ ਹਨ।

      ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ,  ਡੀਐਸਪੀ ਆਦਮਪੁਰ ਸਰਬਜੀਤ ਰਾਏ, ਦੀ ਅਗਵਾਈ ਹੇਠ ਥਾਣਾ ਪਤਾਰਾ ਮੁੱਖੀ ਹਰਿੰਦਰ ਸਿੰਘ ਦੀ ਪੁਲਿਸ ਟੀਮ ਨੇ ਲੁੱਟਾਂ, ਖੋਹਾਂ ਤੇ ਚੌਰੀਆਂ ਕਰਨ ਇਹ 2 ਮੁਲਜਮਾਂ ਨੂੰ ਕਾਬੂ ਕੀਤਾ ਹੈ।                   

   ਪ੍ਰੈਸ ਨੂੰ ਜਾਣਕਾਰੀ ਦਿੰਦੇ ਡੀਐਸਪੀ ਆਦਮਪੁਰ ਸਰਬਜੀਤ ਰਾਏ ਨੇ ਦੱਸਿਆ ਬੀਤੇ ਦਿਨ 02 ਫਰਵਰੀ ਨੂੰ ਇਕ ਵਿਅਕਤੀ ਅਮਰਜੀਤ ਸਿੰਘ ਉਰਫ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਜੈਤੇਵਾਲੀ ਜਲੰਧਰ ਨੂੰ ਡਿਸਕਵਰ ਮੋਟਰਸਾਇਕਲ ਤੇ ਦਾਤਰ ਸਮੇਤ ਕਾਬੂ ਕਰਕੇ ਉਸਦੇ ਖਿਲ਼ਾਫ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸਦੇ ਇੱਕ ਹੋਹਰ ਸਾਥੀ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾਮੰਡੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਪਰ ਉਸਦੇ ਤਿੰਨ ਸਾਥੀ ਭਗੋੜੇ ਸਨ, ਜਿੰਨ੍ਹਾਂ ਦੀ ਵੱਖ-ਵੱਖ ਬਣਾਈਆਂ ਟੀਮਾਂ ਦੁਆਰਾ ਭਾਲ ਕੀਤੀ ਗਈ। ਥਾਣਾ ਪਤਾਰਾ ਮੁੱਖੀ ਹਰਿੰਦਰ ਸਿੰਘ ਦੀ ਪੁਲਿਸ ਟੀਮ ਨੇ ਸਫਲਤਾ ਹਾਸਲ ਕਰਦੇ ਹੋਏ, ਲੁੱਟਾਂ ਤੇ ਖੋਹਾਂ ਕਰਨ ਵਾਲੇ ਦੋ ਹੋਰ ਮੁਲਜਮਾਂ, ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੰਗਲ ਸ਼ਾਮਾ ਜਲੰਧਰ ਨੂੰ ਗਿ੍ਰਫਤਾਰ ਕੀਤੀ ਹੈ। ਇਨ੍ਹਾਂ ਨੇ 26 ਜਨਵਰੀ ਨੂੰ ਪਤਾਰਾ ਦੇ ਪਿੰਡ ਢੱਡੇ ਤੋ ਕਰੀਬ ਇੱਕ ਹਫਤਾ ਪਹਿਲਾ ਸ਼ਰਾਬ ਦੇ ਠੇਕੇ ਤੇ ਨਕਲੀ ਪਿਸਤੋਲ ਦਿਖਾ ਕੇ 15 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਇਹ ਲੁੱਟ ਦੀ ਵਾਰਦਾਤ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਮਰਜੀਤ ਸਿੰਘ ਉਰਫ ਜੋਜੋ ਨੇ ਮਿਲ ਕੇ ਕੀਤੀ ਸੀ। ਇਨ੍ਹਾਂ ਨੇ ਹਰਲੀਨ ਵਾਟਰ ਪਾਰਕ ਕਪੂਰ ਪਿੰਡ ਨੇੜਿਉੇ ਅੱਧੀ ਰਾਤ ਨੂੰ ਬੀਤੇ ਦਿਨੀਂ ਇਕ ਕੈਮਰਾ ਫੋਟੋਗ੍ਰਾਫਰ ਪਾਸੋਂ ਉਸਦਾ ਕੀਮਤੀ ਕੈਮਰਾ ਅਤੇ ਕੈਮਰੇ ਦੇ ਸਟੈਂਡ ਦੀ ਖੋਹ ਕੀਤੀ ਸੀ। ਜਿਸਦੇ ਖਿਲਾਫ ਏ.ਐਸ.ਆਈ ਰਾਮ ਪਕਾਸ਼ ਵੱਲੋਂ ਮਾਮਲਾ ਨੰਬਰ 12 ਮਿਤੀ 30 ਜਨਵਰੀ ਨੂੰ ਥਾਣਾ ਪਤਾਰਾ ਜਲੰਧਰ ਵਿਖੇ ਦਰਜ਼ ਕੀਤਾ ਸੀ। ਡੀਐਸਪੀ ਸਰਬਜੀਤ ਰਾਏ ਨੇ ਦਸਿਆ ਜੋ ਇਨ੍ਹਾਂ ਤਿੰਨਾਂ ਨੇ ਮਿਲਕੇ ਵੱਖ-ਵੱਖ ਥਾਵਾਂ ਤੇ ਕਈ ਖੌਹ ਦੀਆਂ ਵਾਰਦਾਤਾਂ ਕੀਤੀਆਂ ਸਨ ਅਤੇ ਇਨ੍ਹਾਂ ਨੇ ਕਈ ਰਾਹਗੀਰਾਂ ਪਾਸੋਂ ਨਕਲੀ ਪਿਸਤੋਲ ਅਤੇ ਦਾਤਰ ਦੀ ਨੋਕ ਤੇ ਮੋਟਰ ਸਾਇਕਲ, ਮੋਬਾਇਲ ਅਤੇ ਪਰਸ ਖੌਹ ਕੀਤੇ ਸਨ। ਉਨ੍ਹਾਂ ਕਿਹਾ ਇਨ੍ਹਾਂ ਮੁਲਜ਼ਮਾਂ ਨੇ ਅੱਜ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀਐਸਪੀ ਸਾਹਿਬ ਨੇ ਦਸਿਆ ਪੁੱਛ-ਗਿੱਛ ਦੌਰਾਨ ਪਤਾ ਚਲਿਆ ਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀਅਨ ਨੰਗਲਸ਼ਾਮਾ ਥਾਣਾ ਪਤਾਰਾ ਨੇ ਦਸਿਆ ਕਿ ਅਸੀਂ ਤਿੰਨੇ ਸਾਥੀ ਮੋਟਰਸਾਇਕਲ ਉੱਤੇ ਜਾਲੀ ਨੰਬਰ ਪਲੇਟਾਂ ਲਗਾ ਕਿ ਇਕੱਠੇ ਹੇਠ ਹੀ ਵਾਰਦਾਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਹੁਣ ਤੱਕ ਇਹ ਵਾਰਦਾਤਾਂ ਕਰਨ ਵਾਲੇ ਚਾਰ ਮੁਲਾਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।  ਜਿਨ੍ਹਾਂ ਦੇ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ 8 ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਇਹ 22 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। 


Post a Comment

0 Comments