ਆਦਮਪੁਰ ਵਿਖੇ ਹੋਈ, ਬੀਜੇਪੀ ਦੀ ਮੀਟਿੰਗ ਚ ਸਾਬਕਾ ਵਿਧਾਇਕ ਦਲਬੀਰ ਸਿੰਘ ਵੇਰਕਾ, ਜਨਰਲ ਸਕੱਤਰ ਪੰਜਾਬ ਰਾਜ਼ੇਸ਼ ਬਾਘਾ, ਜਗਦੀਸ਼ ਜੱਸਲ ਨੇ ਕੀਤੀ ਸ਼ਿਰਕਤ


ਪਾਰਟੀ ਦੀ ਚ੍ਹੜਦੀ ਕਲਾ ਵਾਸਤੇ ਕੀਤੀਆਂ ਵਿਚਾਰਾਂ

ਆਦਮਪੁਰ 15 ਮਾਰਚ (ਸੂਰਮਾ ਪੰਜਾਬ ਬਿਓਰੋ)- ਕਾਂਗਰਸ ਵੱਲੋਂ ਜਿੰਮਨੀ ਚੋਣ ਲਈ ਮੈਡਮ ਕਰਮਜੀਤ ਕੌਰ ਚੌਧਰੀ ਦੇ ਨਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਜਲੰਧਰ ਲੋਕ ਸਭਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਦੇ ਚੱਲਦਿਆਂ ਅੱਜ ਭਾਜਪਾ ਨੇ ਆਦਮਪੁਰ ਵਿੱਚ ਜਿੰਮਨੀ ਚੋਣ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸੀਨੀਅਰ ਭਾਜਪਾ ਆਗੂ ਰਾਜੀਵ ਕੁਮਾਰ ਸਿੰਗਲਾ ਦੀ ਅਗਵਾਈ ਕੀਤੀ। ਜਿਸ ਵਿੱਚ ਵਿਸੇਸ਼ ਤੌਰ ਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਉਪ ਇੰਚਾਰਜ ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਰਾਜ਼ੇਸ਼ ਬਾਘਾ ਜਨਰਲ ਸਕੱਤਰ ਪੰਜਾਬ, ਜਗਦੀਸ਼ ਜੱਸਲ ਸੀਨੀਅਰ ਭਾਜਪਾ ਆਗੂ ਹਾਜ਼ਰ ਹੋਏ। ਇਸ ਮੌਕੇ ਨਿਧੀ ਤਿਵਾੜੀ ਪ੍ਰਧਾਨ ਮਹਿਲਾ ਮੋਰਚਾ ਜਲੰਧਰ ਦਿਹਾਤੀ, ਵਿਕਰਮ ਵਿੱਕੀ ਪ੍ਰਧਾਨ ਓ.ਬੀ.ਸੀ ਜਲੰਧਰ ਦਿਹਾਤੀ, ਅਸ਼ੋਕ ਗੁਪਤਾ ਕਠਾਰ ਮੀਤ ਪ੍ਰਧਾਨ ਜਲੰਧਰ ਦਿਹਾਂਤੀ, ਸੰਦੀਪ ਵਰਮਾ ਜਨਰਲ ਸਕੱਤਰ ਜਲੰਧਰ ਦਿਹਾਤੀ, ਰਾਜੀਵ ਕੁਮਾਰ ਸਿੰਗਲਾ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਅੰਦਰ ਕੰਮ ਕਰਦਿਆਂ ਆਪਣੀਆਂ ਮੁਸਕਿਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਪੰਜਾਬ ਦੇ ਲੋਕ ਉਠਾ ਰਹੇ ਹਨ ਸਾਨੂੰ ਸਾਰਿਆਂ ਨੂੰ ਪਿੰਡਾਂ ਤੇ ਸ਼ਹਿਰਾਂ ਚ ਜਾ ਕੇ ਇਨ੍ਹਾਂ ਸਕੀਮਾਂ ਵਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕੇ ਇਹ ਸਕੀਮਾਂ ਜਿਨ੍ਹਾਂ ਦਾ ਲੋਕ ਲਾਭ ਲੈ ਰਹੇ ਹਨ, ਇਹ ਸਭ ਬੀਜੇਪੀ ਦੀ ਦੇਣ ਹੈ। ਉਨ੍ਹਾਂ ਬਾਘਾ, ਵੇਰਕਾ ਅਤੇ ਜੱਸਲ ਨੂੰ ਆਦਮਪੁਰ ਵਿਖੇ ਰੁਕੇ ਫਲਾਈਓਵਰ (ਪੁੱਲ) ਦਾ ਕੰਮ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ। ਮੀਟਿੰਗ ਦੌਰਾਨ ਦਲਬੀਰ ਸਿੰਘ ਵੇਰਕਾ ਅਤੇ ਰਾਜ਼ੇਸ਼ ਬਾਘਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਦਿੱਲੀ ਜਾ ਕੇ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ ਪੁਲ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਲੋਕ ਸਭਾ ਉਪ ਚੋਣ ਦੀ ਤਰੀਕ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ, ਇਸ ਲਈ ਉਹ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ ਅਤੇ ਹਰ ਘਰ ਵਿੱਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਣ। ਇਸ ਮੌਕੇ ਨਰਿੰਦਰ ਕੁੱਕੂ, ਧਰਮਵੀਰ ਸ਼ਰਮਾ, ਨਵਜੋਤ ਅਗਰਵਾਲ, ਹਰੀਸ਼ ਗੁੱਪਤਾ, ਤਿਲਕ ਰਾਜ ਯਾਦਵ, ਦਿਨੇਸ਼ ਗਾਂਧੀ, ਦਿਨਕਰ ਸਿੰਗਲਾ, ਸ਼ੁਰੇਸ, ਲਵਲੀ ਸਹੋਤਾ, ਜਸਵੀਰ ਸਿੰਘ, ਪਰਮਿੰਦਰ ਕੁਮਾਰ ਰਾਣਾ, ਅਨੁੱਜ ਗੋਇਲ, ਰਾਜਨ ਗੁਪਤਾ, ਰਾਜ਼ੇਸ਼ ਅਗਰਵਾਲ, ਅਸੀਸ ਗੁੱਪਤਾ, ਸੂਦ, ਭਗਤ, ਪਰਮਿੰਦਰ ਸਾਬੀ ਕਠਾਰ, ਪੂਜਾ, ਰੀਤਿਕਾ ਰਾਏ, ਕਵਿਤਾ ਰਾਣੀ, ਪਰਮਜੀਤ ਕੌਰ, ਕੁਸਮ ਸਹੋਤਾ, ਅਨੰਨਿਆ, ਰਾਜਨ ਅਗਰਵਾਲ, ਰਮਨ ਮਿੱਤਲ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।    


Post a Comment

0 Comments