ਜਲੰਧਰ-ਹੁਸ਼ਿਆਰਪੁਰ ਰੋਡ ਦਾ ਕੰਮ ਹੋਵੇਗਾ, ਜਲਦ ਸ਼ੁਰੂ- ਕੇਂਦਰੀ ਮੰਤਰੀ ਸੋਮ ਪ੍ਰਕਾਸ਼


ਆਦਮਪੁਰ (ਕਰਮਵੀਰ ਸਿੰਘ)-:
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਆਦਮਪੁਰ ਏਅਰਪੋਰਟ ਦਾ ਦੌਰਾ ਕੀਤਾ ਗਿਆ ਜਿੱਥੇ ਉਨਾਂ ਵੱਲੋਂ ਏਅਰਪੋਰਟ ਤੇ ਚੱਲ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਸਿੰਗਲਾ, ਸੀਨੀਅਰ ਭਾਜਪਾ ਆਗੂ ਹਰੀਸ਼ ਚੰਦਰ ਅਤੇ ਹੋਰ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਬਹੁਤ ਜਲਦ ਹੀ ਆਦਮਪੁਰ ਏਅਰਪੋਰਟ ਤੋਂ ਵੱਖ-ਵੱਖ ਰਾਜਾਂ ਲਈ ਉਡਾਣਾ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ਬਾਰੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਹ ਉਡਾਨਾਂ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਲੰਧਰ-ਹੁਸ਼ਿਆਰਪੁਰ ਰੋਡ ਅਤੇ ਏਅਰਪੋਰਟ ਨੂੰ ਜਾਣ ਵਾਲੀ ਸੜਕ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕੀ ਜਲੰਧਰ-ਹੁਸ਼ਿਆਰਪੁਰ ਰੋਡ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਬਹੁਤ ਹੀ ਜਲਦ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਡੀ ਭੰਡਾਰੀ ਸਾਬਕਾ ਵਿਧਾਇਕ, ਰਾਕੇਸ਼ ਰਾਠੌਰ ਸਾਬਕਾ ਮੇਅਰ, ਰਾਜੀਵ ਸਿੰਗਲਾ ਪ੍ਰਧਾਨ ਆਦਮਪੁਰ ਮੰਡਲ, ਹਰੀਸ਼ ਚੰਦਰ ਸੀਨੀਅਰ ਭਾਜਪਾ ਆਗੂ, ਨਿੰਦੀ ਤਿਵਾੜੀ, ਬਿਕਰਮ ਵਿੱਕੀ, ਸੁਖਬੀਰ ਕੁਕੀ ਮਿਨਹਾਸ, ਰੰਗੀਨਾ, ਪੂਜਾ, ਸੁਲਕਸ਼ਨਾ, ਰਿਤਿਕਾ ਰਾਏ, ਧਰਮਵੀਰ ਸ਼ਰਮਾ, ਤਿਲਕ ਰਾਜ ਯਾਦਵ, ਪਰਮਿੰਦਰ ਰਾਣਾ, ਆਸ਼ੂ ਤਿਵਾਰੀ, ਦਿਨੇਸ਼ ਗਾਂਧੀ, ਜਸਵਿੰਦਰ ਸਿੰਘ, ਸੁਖਵੀਰ, ਹਰਵੀਰ ਆਦਿ ਵੀ ਹਾਜਰ ਸਨ।

Post a Comment

0 Comments