ਭਾਜਪਾ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਆਪਣੀ ਟੀਮ ਦਾ ਐਲਾਨ ਕੀਤਾ


ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)-
ਭਾਜਪਾ ਸਰਕਲ ਆਦਮਪੁਰ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਰਾਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਪਵਾਰ ਦੇ ਆਦੇਸ਼ਾ ਤੇ ਤਿਲਕ ਰਾਜ ਯਾਦਵ ਅਤੇ ਦੀਪਕ ਮਾਣਕ (ਦੋਵੇਂ ਜਨਰਲ ਸਕੱਤਰ), ਨਰਿੰਦਰ ਕੁਮਾਰ ਕੁੱਕੂ, ਨਵਜੋਤ ਅਗਰਵਾਲ ਸੰਦੀਪ ਕਪੂਰ, ਭੂਸ਼ਨ ਆਂਵਲ  ਧਰਮਵੀਰ ਸ਼ਰਮਾ (ਸਾਰੇ ਮੀਤ ਪ੍ਰਧਾਨ), ਦਿਨੇਸ਼ ਗਾਂਧੀ ,ਰਾਮ ਨਾਥ ਦੋਵੇਂ ਸਕੱਤਰ, ਅੰਕੁਸ਼ ਕੁੰਦੀ ਖਜ਼ਾਨਚੀ, ਸੰਤੋਖ ਸਿੰਘ ਕਿਸਾਨ ਮੋਰਚਾ ਪ੍ਰਧਾਨ, ਰਮਨ ਜਿੰਦਲ ਵਪਾਰ ਮੰਡਲ ਪ੍ਰਧਾਨ, ਅਸ਼ੀਸ਼ ਗੁਪਤਾ ਲੀਗਲ ਸੈੱਲ ਪ੍ਰਧਾਨ, ਰਾਜੇਸ਼ ਅਗਰਵਾਲ ਹੈਲਥ ਮੈਡੀਕਲ ਸੈੱਲ ਕਨਵੀਨਰ, ਸੰਜੀਤ ਕੁਮਾਰ ਪ੍ਰਵਾਸੀ ਸੈੱਲ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਨਿਪੁੰਨ ਸ਼ਰਮਾ ਪ੍ਰਧਾਨ ਬੀਜੇਪੀ ਜ਼ਿਲਾ ਹੁਸ਼ਿਆਰਪੁਰ, ਹਰੀਸ਼ ਚੰਦਰ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ, ਦਿਨੇਸ਼ ਸਿੰਗਲਾ, ਦਿਨਕਰ ਸਿੰਗਲਾ, ਪ੍ਰਵੀਨ ਕੁਮਾਰ, ਪਰਮਿੰਦਰ ਕੁਮਾਰ ਰਾਣਾ, ਅਸ਼ਵਨੀ ਸ਼ਾਰਦਾ, ਰਮਨ ਕੁਮਾਰ, ਮੋਹਿਤ ਜੱਗੀ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।

Post a Comment

0 Comments