ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 11ਵੇਂ ਬਰਸੀ ਸਮਾਗਮ ਮਨਾਏ


ਭਾਰੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਕੀਤੀ ਸ਼ਿਰਕਤ

ਜਲੰਧਰ/ਹੁਸ਼ਿਆਰਪੁਰ 30 ਮਈ (ਅਮਰਜੀਤ ਸਿੰਘ)- ਡੇਰਾ ਸ਼੍ਰੀ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ (ਨਜ਼ਦੀਕ ਜੈਜੋਂ ਦੁਆਬਾ) ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੀ 11ਵੀਂ ਬਰਸੀ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸਤਿਕਾਰ ਸਹਿਤ ਮਨਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ 11 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਪਰਮਜੀਤ ਦਾਸ ਨਗਰ ਵਾਲਿਆਂ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਨਿਭਾਈ ਗਈ। ਉਪਰੰਤ ਖੁੱਲੇ ਪੰਡਾਲ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਜਿਥੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਉਥੇ ਉਨ੍ਹਾਂ ਸੰਗਤਾਂ ਨਾਲ ਆਪਣੇ ਪ੍ਰਬੱਚਨਾਂ ਦੀ ਵੀ ਸਾਂਝ ਪਾਈ ਅਤੇ ਆਪਣੇ ਗੁਰੂਆਂ ਅਤੇ ਵੱਡਿਆਂ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਸਮਾਗਮ ਦੌਰਾਨ ਚੇਅਰਮੈਨ ਸੰਤ ਸਰਵਣ ਦਾਸ ਜੀ ਡੇਰਾ ਬੋਹਣ ਪੱਟੀ, ਸੰਤ ਨਿਰਮਲ ਦਾਸ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ, ਸੰਤ ਪਰਮਜੀਤ ਦਾਸ ਜੀ ਡੇਰਾ ਬਾਬਾ ਮੇਲਾ ਰਾਮ ਜੀ ਨਗਰ ਵਾਲੇ, ਸੰਤ ਇੰਦਰ ਦਾਸ ਜੀ ਪਿੰਡ ਸ਼ੇਖੇ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਰਾਜ ਕੁਮਾਰ ਜੀ, ਸੰਤ ਜਗੀਰ ਸਿੰਘ, ਬਾਬਾ ਜਗਦੇਵ ਸਿੰਘ, ਸੰਤ ਸੁਰਿੰਦਰ ਦਾਸ ਜੀ ਖੁਰਾਲਗ੍ਹੜ, ਸੰਤ ਕਰਮ ਚੰਦ ਖੁਰਾਲਗ੍ਹੜ, ਬਾਬਾ ਸੁਰਿੰਦਰ ਸਿੰਘ, ਬਾਬਾ ਲੱਡੂ ਜੀ, ਭਗਤ ਦਿਲਸ਼ੇਰ ਸਿੰਘ ਜੀ, ਬਾਬਾ ਅਜਮੇਰ ਸਿੰਘ ਜੀ, ਬਾਬਾ ਜਗੀਰ ਦਾਸ ਜੀ ਲਲਵਾਨ, ਸੰਤ ਬਲਵੀਰ ਦਾਸ ਜੀ ਖੰਨੀ, ਜਥੇਦਾਰ ਦਲਜੀਤ ਸਿੰਘ ਸੋਡੀ ਮਾਹਿਲਪੁਰੀ ਅਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਤੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਅਤੇ ਸਰਬੱਤ ਸੰਗਤਾਂ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਰੀਆਂ ਸੰਗਤਾਂ ਆਪਣੇ ਬਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਕਾਮਯਾਬ ਕਰਨ ਲਈ ਵਧੇਰੇ ਜ਼ੋਰ ਦੇਣ। ਉਨ੍ਹਾਂ ਕਿਹਾ ਸਾਡੇ ਬੱਚੇ ਹੀ ਦੇਸ਼ ਆਤੇ ਸਾਡਾ ਭਵਿੱਖ ਹਨ। ਅੱੱਜ ਦੇ ਦੌਰ ਵਿੱਚ ਬਚਿਆਂ ਦਾ ਸਿਖਿਅਤ ਹੋਣਾਂ ਬਹੁਤ ਜਰੂਰੀ ਹੈ। ਇਸ ਮੌਕੇ ਸੇਵਾਦਾਰਾਂ ਵਿੱਚ ਕੁਲਦੀਪ ਬਾਘਾ, ਅਗਮਲ ਬਾਘਾ, ਜਗਜੀਵਨ ਬਾਘਾ, ਜੈਪਾਲ ਬਾਘਾ, ਗੋਪੀ, ਪਾਲ ਸਿੰਘ ਨਗਰ, ਪਾਸ਼ੀ ਨਗਰ, ਹੰਸਰਾਜ ਯੂ.ਕੇ, ਸਤਪਾਲ ਬਾਘਾ, ਸੰਦੀਪ ਫੋਜ਼ੀ ਲੁਧਿਆਣਾ, ਰਾਣਾ ਲੁਧਿਆਣਾ, ਪ੍ਰਦੀਪ ਲਲਵਾਨ, ਲਸ਼ਮਣ ਦਾਸ, ਅਵਤਾਰ ਪਨੇਸਰਾ, ਹੁਸਨ ਲਾਲ ਮੋਹਨ ਲਾਲ, ਰਾਕੇਸ਼ ਕੁਮਾਰ ਰਿੱਕੀ, ਦਵਿੰਦਰ, ਰਜਿੰਦਰ ਕੁਮਾਰ, ਦੀਪਾ ਨਗਰ, ਗੁਲਸ਼ਨ ਬਾਘਾ, ਸੰਦੀਪ ਸਰਹਾਲੀ, ਹਰਮੇਸ਼ ਲਾਲ, ਜੁਗਨੂੰ, ਮੁਨੀਸ਼, ਬਬਲੂ, ਜੋਗੇਸ਼, ਹਰਭਜਨ ਰਾਮ, ਮਾੜਾ ਜਲਪੋਤਾ, ਰਮਾਕਾਂਤ, ਕੁਲਦੀਪ ਜੋਹਲ, ਬਿੱਲਾ ਨਗਰ, ਦਿਲਸ਼ਾਨ ਬਾਘਾ, ਬਾਵਿੱਕਾ ਬਾਘਾ, ਹਰਬਲਾਸ, ਗਗਨ, ਗੋਰਾ, ਨਿੱਕੂ, ਅਮਨ ਬਾਘਾ, ਰਾਜ ਕੁਮਾਰ, ਮੱਲ ਮਜ਼ਾਰਾ, ਗੋਪੀ ਬਾਘਾ, ਹਰਜਿੰਦਰ ਬਾਘਾ, ਨੋਨੀ ਬਾਘਾ, ਵਿਕਰਾਂਤ ਮਹੇ, ਕਮਲਾ ਦੇਵੀ, ਆਸ਼ਾ ਰਾਣੀ, ਜੀਤੀ, ਰਾਣੀ, ਸੀਮਾ ਰਾਣੀ ਕਰਨ, ਚਾਹਤ, ਸਿੰਮੀ, ਦਕਸ਼, ਉਕਾਰ, ਗੋਪੀ ਨਗਰ, ਦਲਵੀਰ ਸਿੰਘ, ਖਾਨਚੰਦ, ਗੋਗੀ ਬਾਘਾ, ਹੈਪੀ ਬਾਘਾ, ਗੁਰਮੇਲ ਸਿੰਘ ਬੋਲੀਨਾ, ਸਾਹਿਲ ਬਾਘਾ, ਗੁਰਦੀਪ ਚੰਦ ਬਾਹੋਵਾਲ ਤੇ ਹੋਰ ਸੇਵਾਦਾਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। 


Post a Comment

0 Comments