ਜੰਡੂ ਸਿੰਘਾ ਵਿਖੇ ਬੰਗੜ ਪਰਿਵਾਰਾਂ ਵੱਲੋਂ ਵੱਡੇ ਵਡੇਰਿਆਂ ਦਾ ਸਲਾਨਾ ਜੋੜ ਮੇਲਾ 21 ਮਈ ਨੂੰ

ਆਦਮਪੁਰ/ਜਲੰਧਰ 02 ਮਈ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਵਿੱਚ ਮੋਜੂਦ ਬੰਗੜ ਜਠੇਰਿਆਂ ਦੇ ਸਥਾਨ ਤੇ ਸਮੂਹ ਬੰਗੜ ਪਰਿਵਾਰਾਂ ਵੱਲੋਂ ਵੱਡੇ ਵਡੇਰਿਆਂ ਨੂੰ ਸਮਰਪਿਤ ਸਲਾਨਾ ਜੋੜ ਮੇਲਾ 21 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਪਾਲ, ਮੀਤ ਪ੍ਰਧਾਨ ਗੁਰਨਾਮ ਦਾਸ, ਤਰਸੇਮ ਲਾਲ, ਪ੍ਰੇਮ ਲਾਲ, ਬਾਬਾ ਬੂਟਾ ਰਾਮ, ਨੰਬਰਦਾਰ ਸੋਹਣ ਲਾਲ, ਸਕੱਤਰ ਰਵੀ ਕੁਮਾਰ, ਕੈਸ਼ੀਅਰ ਮਨੋਜ ਕੁਮਾਰ, ਮਦਨ ਸਿਕੰਦਰਪੁਰੀ, ਸੂਬੇਦਾਰ ਹੁਸਨ ਲਾਲ, ਪਰਗਟ ਨੁੱਸੀ, ਲਸ਼ਮਣ ਦਾਸ, ਸੁਰਿੰਦਰ ਸੁੰਨੜ, ਮੈਨੇਜਰ ਲਾਜਪਤ ਰਾਏ, ਸਰਪੰਚ ਕੁਲਵਿੰਦਰ ਬੰਗੜ, ਬਾਬਾ ਕਰਮ ਚੰਦ, ਹੁਸਨ ਲਾਲ, ਗੋਪੀ ਬੰਗੜ, ਸੰਦੀਪ ਕੁਮਾਰ, ਸੁਖਵਿੰਦਰ ਸਿੰਘ, ਸੁਨੀਲ ਕੁਮਾਰ, ਧਰਮਪਾਲ ਐਡਵੋਕੇਟ, ਜਗਦੀਸ਼ ਕੁਮਾਰ, ਵਰੁਨ ਕੁਮਾਰ, ਜਗਦੇਵ ਬੰਗੜ, ਰਵੀ ਕੁਮਾਰ, ਅਮਿ੍ਰਤਪਾਲ ਰੰਧਾਵਾ, ਰਾਜ ਕੁਮਾਰ, ਰੋਹਿੱਤ ਅਤੇ ਹੋਰ ਸੇਵਾਦਾਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸਵੇਰੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਹੋਵੇਗੀ। ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਂਪਾ ਦੇ ਭੋਗ ਪਾਏ ਜਾਣਗੇ ਅਤੇ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ। ਉਪ ਸਕੱਤਰ ਸੰਦੀਪ ਕੁਮਾਰ ਨੇ ਕਿਹਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੂਹ ਪ੍ਰਬੰਧਕਾਂ ਨੇ ਸਾਰੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।   

Post a Comment

0 Comments