ਮਾਨ ਨੇ ਸ਼ੁਰੂ ਕਰਵਾਈ ਰੇਲਵੇ ਰੋਡ ‘ਤੇ ਐਤਵਾਰ ਦੁਪਿਹਰ ਦੇ ਲੰਗਰ ਦੀ ਫਰੀ ਸੇਵਾ


ਫਗਵਾੜਾ 07 ਮਈ (ਸ਼ਿਵ ਕੋੜਾ)-
ਸ੍ਰੀ ਖਾਟੂ ਸ਼ਿਆਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਰੋਡ ‘ਤੇ ਸ਼ਿਆਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਏ ਜਾਣ ਵਾਲੇ ਦੁਪਿਹਰ ਦੇ ਫਰੀ ਭੋਜਨ ਦੀ ਲੜੀ ਹੇਠ ਅੱਜ ਦੀ ਸੇਵਾ ਦਾ ਸ਼ੁੱਭ ਆਰੰਭ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕਰਵਾਇਆ ਗਿਆ। ਉਹਨਾਂ ਪੰਡਿਤ ਜੁਗਲ ਕਿਸ਼ਰੋ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਹੱਥੀਂ ਲੰਗਰ ਦੀ ਸੇਵਾ ਵਰਤਾਈ। ਲੰਗਰ ਵਰਤਾਉਣ ਵਿਚ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਨੇ ਵੀ ਸਹਿਯੋਗ ਦਿੱਤਾ। ਪੰਡਿਤ ਜੁਗਲ ਕਿਸ਼ੋਰ ਨੇ ਲੰਗਰ ਦੀ ਸੇਵਾ ਵਰਤਾਉਣ ਲਈ ਪਹੁੰਚੇ ਪਤਵੰਤਿਆਂ ਤੋਂ ਇਲਾਵਾ ਸਹਿਯੋਗ ਲਈ ਗਉਸ਼ਾਲਾ ਤੇ ਸ਼ਿਆਮ ਰਸੋਈ ਸੇਵਾ ਸੰਮਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹਰੇਕ ਐਤਵਾਰ ਦੁਪਿਹਰ 12 ਤੋਂ 3 ਵਜੇ ਤੱਕ ਫਰੀ ਭੋਜਨ ਕਰਵਾਇਆ ਜਾਂਦਾ ਹੈ। ਭਗਵਾਨ ਸ੍ਰੀ ਖਾਟੂ ਸ਼ਿਆਮ ਜੀ ਦੇ ਅਸ਼ੀਰਵਾਦ ਨਾਲ ਇਹ ਸੇਵਾ ਦੋ ਸਾਲ ਤੋਂ ਵੱਧ ਸਮੇਂ ਤੋਂ ਨਿਰਵਿਘਨ ਜਾਰੀ ਹੈ ਅਤੇ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਜਤਿੰਦਰ ਕੁਮਾਰ, ਪ੍ਰਸ਼ਾਂਤ, ਪਿ੍ਰੰਸ, ਰਿਸ਼ਿਕਾ, ਜੁਗਲ ਕਿਸ਼ੋਰ ਚਾਨਣਾ, ਦੀਪਕ ਰਾਣਾ, ਹਰਜੀਤ ਕੌਰ, ਗੁਰਦੀਪ ਸਿੰਘ, ਗੋਵਿੰਦ ਭਾਰਗਵ, ਚੇਤਨ ਕੁਮਾਰ, ਅਸ਼ੋਕ ਕੁਮਾਰ, ਕੰਚਨ, ਪ੍ਰੀਆ, ਸੁਨੀਤਾ, ਆਸ਼ੂ, ਵੇਦ ਪ੍ਰਕਾਸ਼ ਭਾਰਗਵ, ਯੋਗੇਸ਼, ਮੋਹਿਤ ਆਦਿ ਹਾਜਰ ਸਨ।

Post a Comment

0 Comments