ਫਗਵਾੜਾ ਨੂੰ ਪਲਾਸਟਿਕ ਤੇ ਪੋਲੀਥੀਨ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਰਹੇਗੀ : ਕਮਿਸ਼ਨਰ



ਫਗਵਾੜਾ 12 ਜੁਲਾਈ (ਸ਼ਿਵ ਕੋੜਾ)-
ਨਗਰ ਨਿਗਮ ਫਗਵਾੜਾ ਵਿਖੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਵਿਸ਼ਵ ਪੇਪਰ ਬੈਗ ਦਿਵਸ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਨਗਰ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਨੇ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਂਦੇ ਹੋਏ ਪੋਲੀਥੀਨ ਦੀ ਬਜਾਏ ਕਾਗਜ਼ੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ। ਉਨ੍ਹਾਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦੀ ਦੀ ਗੱਲ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੰਡਣ ਲਈ ਕਾਗਜ਼ੀ ਲਿਫਾਫੇ, ਕੱਪੜੇ ਦੇ ਥੈਲੇ ਅਤੇ ਡਸਟਬਿਨ ਰਿਲੀਜ਼ ਕੀਤੇ। ਇਸ ਦੌਰਾਨ ਪਤਵੰਤਿਆਂ ਨੇ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰਨ, ਪਲਾਸਟਿਕ ਅਤੇ ਪੋਲੀਥੀਨ ਦੀ ਵਰਤੋਂ ਨਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵਰਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਦਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕੱਪੜੇ ਦੇ ਥੈਲਿਆਂ ਦੀ ਵਰਤੋਂ ਖੁਦ ਕਰਨ ਅਤੇ ਜੇਕਰ ਉਹ ਘਰ ਦੇ ਕਿਸੇ ਹੋਰ ਮੈਂਬਰ ਨੂੰ ਖਰੀਦਦਾਰੀ ਲਈ ਭੇਜ ਰਹੀਆਂ ਹਨ ਤਾਂ ਉਨ੍ਹਾਂ ਨੂੰ ਵੀ ਘਰੋਂ ਕੱਪੜੇ ਦਾ ਬੈਗ ਦਿੱਤਾ ਜਾਵੇ। ਏਕ ਕੋਸ਼ਿਸ਼ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਪੁਰਾਣੇ ਕੱਪੜਿਆਂ ਦੇ ਬੈਗ ਘਰ ਵਿੱਚ ਹੀ ਬਣਾਉਣ ਅਤੇ ਉਨ੍ਹਾਂ ਦੀ ਖੁਦ ਵਰਤੋਂ ਕਰਨ ਦੇ ਨਾਲ-ਨਾਲ ਦੂਜਿਆਂ ਨੂੰ ਵੰਡਣ ਦਾ ਸੁਝਾਅ ਦਿੱਤਾ। ਸੀਨੀਅਰ ਸਿਟੀਜ਼ਨ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਦੇਵ ਸ਼ਰਮਾ ਨੇ ਪ੍ਰੇਮ ਨਗਰ ਨੂੰ ਪਲਾਸਟਿਕ ਮੁਕਤ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਤਾਰਾ ਚੰਦ ਚੁੰਬਰ, ਸੁਨੀਤਾ ਸ਼ਰਮਾ, ਸ੍ਰੀਮਤੀ ਪੂਜਾ, ਗੁਰਦੀਪ ਸਿੰਘ ਤੁਲੀ, ਪ੍ਰਿਤਪਾਲ ਕੌਰ ਤੁਲੀ ਅਤੇ ਚੀਫ ਸੈਨੇਟਰੀ ਇੰਸਪੈਕਟਰ ਅਜੇ ਕੁਮਾਰ ਅਤੇ ਸੰਨੀ ਗੁਪਤਾ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਕਾਂਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਵਾਅਦਾ ਕੀਤਾ ਕਿ ਪ੍ਰੇਮ ਨਗਰ ਵਿੱਚ ਘਰ-ਘਰ ਜਾ ਕੇ ਕਾਗਜ਼ ਦੇ ਲਿਫ਼ਾਫ਼ੇ, ਕੱਪੜੇ ਦੇ ਥੈਲੇ ਅਤੇ ਡਸਟਬਿਨ ਵੰਡੇ ਜਾਣਗੇ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਤਾਰਾ ਚੰਦ ਚੁੰਬਰ, ਰਾਮ ਲੁਭਾਇਆ, ਸੁਰਿੰਦਰਪਾਲ ਸਕੱਤਰ ਪ੍ਰੇਮ ਨਗਰ ਸੇਵਾ ਸੁਸਾਇਟੀ, ਮਨੀਸ਼ ਕਨੌਜੀਆ,ਐੱਸ.ਸੀ.ਚਾਵਲਾ, ਰਵੀਕਾਂਤ ਸਹਿਗਲ ਆਦਿ ਹਾਜ਼ਰ ਸਨ।



Post a Comment

0 Comments