ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ


ਬੱਚਿਆ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਅਧਾਰਿਤ ਵੱਖ-ਵੱਖ ਦ੍ਰਿਸ਼ ਕੀਤੇ ਪੇਸ਼

ਸ਼ਾਹਕੋਟ/ਮਲਸੀਆਂ, 7 ਸਤੰਬਰ (SURMA PUNJAB) ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉੱਪ ਪ੍ਰਧਾਨ ਡਾ: ਗਗਨਦੀਪ ਕੌਰ ਦੀ ਅਗਵਾਈ ਅਤੇ ਸਕੂਲ ਦੇ ਪ੍ਰਿੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਮਨਦੀਪ, ਮੈਡਮ ਪੂਜਾ, ਮੈਡਮ ਕਰਮਜੀਤ ਕੌਰ, ਮੈਡਮ ਮਾਲਤੀ ਅਤੇ ਮੈਡਮ ਦੀਪਤੀ ਦੀ ਦੇਖ-ਰੇਖ ਵਿੱਚ ਕਰਵਾਏ ਸਮਾਗਮ ਦੌਰਾਨ ਇਸ ਦਿਨ ਸਾਰੇ ਬੱਚਿਆਂ ਨੇ ਸੁੰਦਰ ਕੱਪੜੇ ਪਹਿਨੇ ਅਤੇ ਸ਼੍ਰੀ ਕ੍ਰਿਸ਼ਨ ਤੇ ਰਾਧਾ ਦੇ ਸਰੂਪ ਵਿੱਚ ਨਜ਼ਰ ਆਏ। ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਵੱਲੋਂ ਮਾਈਆਂ ਯਸ਼ੋਦਾ ਗੀਤ ’ਤੇ ਡਾਂਸ ਪੇਸ਼ ਕੀਤਾ ਗਿਆ। ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਘੜੇ ਤੋੜਨ ਦਾ ਦ੍ਰਿਸ਼ ਅਤੇ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਦਾ ਦ੍ਰਿਸ਼ ਪੇਸ਼ ਕੀਤਾ। ਯੂ.ਕੇ.ਜੀ-ਸੀ ਕਲਾਸ ਦੇ ਵਿਦਿਆਰਥੀਆਂ ਨੇ ‘ਵੋ ਕ੍ਰਿਸ਼ਨਾ ਹੈ’ ਅਤੇ ਪਹਿਲੀ ਜਮਾਤ ਦੇ ਅਰਜੁਨ ਨੇ ‘ਯਸ਼ੋਮਤੀ ਮਾਈਆ ਸੇ, ਬੋਲੇ ਨੰਦਨ ਲਾਲ’ ਗੀਤ ਗਾਇਆ। ਅੱਵਲ, ਦੇਵਾਂਗ ਅਤੇ ਹਰਲੀਨ ਚੱਠਾ ਦੁਆਰਾ ਕਵਿਤਾਵਾਂ ਸੁਣਾਈਆਂ ਗਈਆਂ। ਮੰਚ ਦਾ ਸੰਚਾਲਨ ਮੈਡਮ ਲੀਨਾ ਨੇ ਕੀਤਾ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕੰਵਰ ਨੀਲ ਕਮਲ ਨੇ ਸਾਰਿਆ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਇਸੇ ਤਰ੍ਹਾਂ ਹਰੇਕ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।


Post a Comment

0 Comments