ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿੱਖੇ ਸਮਾਗਮ ਦੋਰਾਨ ਹਾਜ਼ਰ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਮੈਡਮ ਨਿਸ਼ਾ ਮੜੀਆ, ਪਿ੍ਰੰਸੀਪਲ ਅਮਿਤਾਲ ਕੌਰ ਅਤੇ ਹੋਰ।
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ ਅਤੇ ਸਕੂਲ ਪ੍ਰਿੰਸੀਪਲ ਅਮੀਤਾਲ ਕੌਰ ਦੀ ਰਹਿਨੁਮਾਈ ਹੇਠ ਨਰਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਫ਼੍ਹੰਨ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਤਪਾਲ ਸਿੰਘ ਜੌਹਲ, ਲਖਵੀਰ ਸਿੰਘ ਜੌਹਲ ਤੇ ਜੁਗਰਾਜ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਪਿਕਨਿਕ ਵਿੱਚ ਸਕੂਲ ਵਿਖੇ ਲੱਗੇ ਵੱਖ–ਵੱਖ ਕਿਸਮਾਂ ਦੇ ਝੂਲਿਆਂ ਦਾ ਬੱਚਿਆਂ ਨੇ ਭਰਪੂਰ ਆਨੰਦ ਲਿਆ। ਇਸ ਪਿਕਨਿਕ ਵਿੱਚ ਬੱਚਿਆਂ ਲਈ ਵੱਖ-ਵੱਖ ਤਰਾਂ ਦੇ ਸਲਾਈਡ ਪੂਲ, ਬਿੱਗ ਪੂਲ, ਸਮਾਲ ਪੂਲ, ਰੇਨ ਪੂਲ, ਡੀ. ਜੇ, ਜ਼ਾਰਵ ਬਾਲ, ਬੋਟਿੰਗ, ਬਾਊਸੀ, ਮੈਰੀਗੋਰਾਉਂਡ, ਟਰਾਪੋਲੀਨ, ਕਮਾਂਡੋ ਨੈਟ, ਬਰਮਾਂ ਬਰਿਜ, ਐਡਵੈਂਚਰ ਬਰਮਾਂ ਬਰਿਜ ਡਰੈਗਨ ਮੋਵ, ਕਾਰਟੂਨ ਕਰੈਕਟਰ ਜਿਵੇਂ ਕਿ ਮੋਟੂ-ਪਤਲੂ, ਜਮਪਿੰਗ ਰਾਈਡ, ਮੈਨੂਅਲ ਰਾਈਡ, ਡਮੀ ਜੌਕਰ, ਸਵਿਮਿੰਗ ਪੂਲ, ਰੇਨ ਡਾਂਸ ਆਦਿ ਦਾ ਪ੍ਰਬੰਧ ਕੀਤਾ ਗਿਆ। ਅਜਿਹੇ ਝੂਲਿਆਂ ਨੂੰ ਦੇਖਕੇ ਬੱਚਿਆਂ ਦੇ ਚਿਹਰੇ ਚਮਕ ਉੱਠੇ ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੀ ਐਕਟੀਵਿਟੀ ਕਰਕੇ ਖ਼ੂਬ ਆਨੰਦ ਮਾਣਿਆ। ਬੱਚੇ ਸਾਰਾ ਸਮਾਂ ਪੂਰੇ ਉਤਸ਼ਾਹ ਨਾਲ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਲੈਂਦੇ ਰਹੇ। ਵਿੱਚ-ਵਿੱਚ ਬੱਚਿਆਂ ਨੂੰ ਸਕੂਲ ਵਲੋਂ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਇਸ ਤਰ੍ਹਾਂ ਦੀ ਫ਼ੰ੍ਹਨ ਪਿਕਨਿਕ ਦਾ ਆਯੋਜਨ ਕਰਨ ਨਾਲ ਬੱਚਿਆਂ ਵਿੱਚ ਆਪਸੀ ਤਾਲ ਮੇਲ ਪੈਦਾ ਕਰਕੇ ਇੱਕ ਦੂਜੇ ਨਾਲ ਸਹਿਯੋਗ ਕਰਨ ਦੀ ਭਾਵਨਾ ਆਉਂਦੀ ਹੈ ਅਤੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਮਾਪਿਆਂ ਵੱਲੋਂ ਬੱਚਿਆਂ ਦੀ ਇਸ ਐਕਟੀਵਿਟੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ (ਪਿਕਨਿਕ ) ਕਰਵਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ।
0 Comments