ਜ਼ੀ.ਟੀ.ਬੀ ਸਕੂਲ ਹਜ਼ਾਰੇ ਦੇ ਵਿਦਿਆਰਥੀਆਂ ਨੇ ਟਾਇਕਵੰਡੋ ਦੇ ਮੁਕਾਬਲਿਆਂ ਵਿੱਚ ਸੋਨੇ, ਚਾਂਦੀ, ਕਾਂਸੇ ਦੇ ਤਗਮੇ ਤੇ ਟਰਾਫੀ ਜਿੱਤੀ


ਜਲੰਧਰ 13 ਅਕਤੂਬਰ (ਅਮਰਜੀਤ ਸਿੰਘ)-
ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ) ਜਿਥੇ ਪੇਂਡੂ ਖੇਤਰ ਦੇ ਵਿੱਚ ਸ਼ਹਿਰੀ ਮਿਆਰੀ ਸਕੂਲਾਂ ਦੇ ਮੁਕਾਬਲੇ ਬੜੇ ਵਾਜਿਬ ਖਰਚੇ ਦੇ ਨਾਲ ਮਿਆਰੀ ਵਿੱਦਿਆ ਪ੍ਰਦਾਨ ਕਰਨ ਦਾ ਉਪਰਾਲਾ ਕਰ ਰਿਹਾ ਹੈ ਉਥੇ ਕੌਮੀ ਖੇਡਾਂ ਫੁੱਟਬਾਲ, ਬਾਸਕਟ ਬਾਲ ਅਤੇ ਵਾਲੀਬਾਲ ਤੋਂ ਇਲਾਵਾ ਮਾਰਸ਼ਲ ਆਰਟ ਵਰਗੀ ਸੰਸਾਰ ਪ੍ਰਸਿੱਧ ਖੇਡ ਸਕੂਲ ਵਿੱਚ ਪਿਛਲੇ ਸਾਲ ਆਰੰਭ ਕਰ ਦਿੱਤੀ ਗਈ ਸੀ। ਇਸ ਸਾਲ ਅਗਸਤ ਮਹੀਨੇ ਰੋਹਤਕ ਵਿਖੇ ਸਕੂਲ ਦੇ ਬੱਚਿਆਂ ਨੇ ਭਾਗ ਲੈਂਦੇ ਹੋਏ ਰਾਸ਼ਟਰੀ ਪੱਧਰ ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸੋਨੇ, ਚਾਂਦੀ, ਕਾਂਸੇ ਦੇ ਤਗਮੇ ਅਤੇ ਟਰਾਫੀ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਏਸੇ ਹੀ ਤਰ੍ਹਾਂ ਬੀਤੇ ਦਿਨ 4 ਤੋਂ 10 ਅਕਤੂਬਰ ਤੱਕ ਯੂ.ਏ.ਈ (ਦੁਬਈ) ਵਿੱਚ ਹੋਈ ਅੰਤਰ ਰਾਸ਼ਟਰੀ ਟਾਇਕਵੰਡੋ ਪ੍ਰਤੀਯੋਗਿਤਾ ਵਿੱਚ ਕਰਨਦੀਪ ਸਿੰਘ ਅਤੇ ਸੁਖਜੀਤ ਸਿੰਘ ਨੇ ਸੋਨ ਤਗਮਾ, ਮਨਜੋਤ ਸਿੰਘ ਦਿਓਲ ਅਤੇ ਸਾਹਿਬਦੀਪ ਸਿੰਘ ਨੇ ਚਾਂਦੀ ਦਾ ਤਗਮਾ, ਹਰਵੀਰ ਸਿੰਘ ਫਾਗੂਰਾ ਨੇ ਕਾਂਸੇ ਦਾ ਤਗਮਾ ਅਤੇ ਟਰਾਫੀ ਜਿੱਤ ਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਬੱਚਿਆਂ ਦੇ ਮਾਪਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਬੱਚਿਆਂ ਦੀ ਇਸ ਕਾਰਗੁਜ਼ਾਰੀ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਕੂਲ ਆਕੇ ਬੱਚਿਆਂ ਤੇ ਕੋਚ ਵਿਸ਼ਾਲ ਕੁਮਾਰ ਦਾ ਸਨਮਾਨ ਕੀਤਾ। ਮਾਪਿਆਂ ਨੇ ਸਕੂਲ ਵਲੋਂ ਬੱਚਿਆਂ ਨੂੰ ਦਿੱਤੇ ਅਜਿਹੇ  ਖੇਡ ਮੌਕਿਆਂ ਅਤੇ ਬੱਚਿਆਂ ਦੀ ਜਿੱਤ ਦੀ ਬਹੁਤ ਸ਼ਲਾਘਾ ਕੀਤੀ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਵੀ ਬੱਚਿਆਂ ਅਤੇ ਕੋਚ ਵਿਸ਼ਾਲ ਕੁਮਾਰ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਸਕੂਲ ਦੇ ਸਕੱਤਰ ਅਤੇ ਮੈਨੇਜਮੇਂਟ ਨੇ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਅੱਜ ਸਕੂਲ ਵਿਖੇ ਖਿਡਾਰੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਸਮੇਂ ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਦਵਿੰਦਰ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ, ਗੁਰਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਪ੍ਰਤਾਪ ਸਿੰਘ ਹਾਜ਼ਿਰ ਸਨ।


Post a Comment

0 Comments