ਡੇਰਾ ਚਹੇੜੂ ਵਿੱਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ


ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਲ੍ਹੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਸੰਤ ਮੀਰਾ ਬਾਈ ਭਜਨ ਮੰਡਲੀ ਭੁੱਲਾਰਾਈ, ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀ, ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੇ ਵਿਦਿਆਰਥੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਮਾਤਾ ਕਲਸਾ ਕੀਰਤਨ ਮੰਡਲੀ ਸੈਕਟਰ 2 ਨਵਾਂ ਨੰਗਲ ਅਤੇ ਹੋਰ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਨਿਹਾਲ ਕੀਤਾ। 


ਸਮਾਗਮ ਮੌਕੇ ਤੇ ਸੰਤ ਟਹਿਲ ਨਾਥ ਨੰਗਲ ਖੇੜਾ, ਮਹੰਤ ਅਵਤਾਰ ਦਾਸ ਚਹੇੜੂ, ਮੇਜਰ ਜੀ ਮਹਿਤਪੁਰ, ਸੰਤ ਪੰਚਮ ਦਾਸ ਮੱਧਪ੍ਰਦੇਸ਼, ਬਾਬਾ ਮੋਤੀ ਰਾਮ ਅਠੋਲੀ, ਪੰਡਿਤ ਜਗਦੀਸ਼ ਆਦਮਪੁਰ, ਸੰਤ ਦੁਰਗਾ ਦਾਸ ਦਿੱਲੀ, ਭਰਤ ਭੂਸ਼ਣ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਪ੍ਰਵੀਨ ਬੰਗਾ, ਅਸ਼ੋਕ ਸੰਧੂ, ਲੇਖਕ ਮਹਿੰਦਰ ਸੰਧੂ ਮਹੇੜੂ, ਰਾਜ਼ੇਸ਼ ਭਬਿਆਣਾ, ਪੰਛੀ ਡੱਲੇਵਾਲੀਆਂ, ਦੇਸ ਰਾਜ ਮਹਿਮੀ ਯੂ.ਕੇ ਵੀ ਉਚੇਚੇ ਤੋਰ ਤੇ ਪੁੱਜੇ। ਡੇਰਾ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀਨਸ਼ੀਨ ਸਤਿਕਾਰਯੋਗ ਸੰਤ ਨਿੰਰਜਨ ਦਾਸ ਮਹਾਰਾਜ ਜੀ ਦਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ਤੇ ਡੇਰਾ ਸੱਚਖੰਡ ਬੱਲਾਂ ਵਿੱਖੇ ਪੁੱਜ ਕੇ ਸੰਗਤਾਂ ਸਮੇਤ ਦਰਸ਼ਨ ਦੀਦਾਰੇ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕਰਕੇ ਸੰਤ  ਨਿਰੰਜਨ ਦਾਸ ਜੀ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ। ਇਸ ਸਮਾਗਮ ਦੌਰਾਨ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਮੌਕੇ ਤੇ ਟਿਉਸ਼ਨ ਸੈਂਟਰ ਵਿਖੇ 46 ਕੰਪਿਉਟਰ ਅਤੇ ਪੋ੍ਰਜੈਕਟਰ ਰਾਹੀਂ ਆਨਲਾਇਨ ਕਲਾਸਾਂ ਦੀ ਸ਼ੁਰੂਆਤ ਮੁੱਖ ਰਸਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ। ਇਸ ਮੌਕੇ ਜੱਖੂ ਹਸਪਤਾਲ ਫਗਵਾੜਾ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਮੈਡੀਕਲ ਕੈਂਪ ਦਾ ਲਾਭ ਉਠਾਉਦੇ ਹੋਏ ਆਪਣਾ ਇਲਾਜ ਕਰਵਾਇਆ। ਇਸ ਮੌਕੇ ਹਸਪਤਾਲ ਦੇ ਡਾ. ਹਰਜਿੰਦਰ ਜੱਖੂ ਅਤੇ ਉਨ੍ਹਾਂ ਦੀ ਟੀਮ ਨੇ ਸੰਗਤਾਂ ਦਾ ਮੁਫਤ ਇਲਾਜ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ। ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿਥੇ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਉਥੇ ਡੇਰਾ ਚਹੇੜੂ ਵਿਖੇ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂ ਘਰ ਵਿੱਚ ਪੁੱਜੀਆਂ।

ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਨੇ ਆਪਣੇ ਪ੍ਰੱਬਚਨਾਂ ਰਾਹੀਂ ਨਿਹਾਲ ਕਰਦੇ ਹੋਏ ਕਿਹਾ ਕਿ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਦਾ ਪ੍ਰਚਾਰ ਦੇਸ਼ ਅਤੇ ਵਿਦੇਸ਼ ਦੀ ਧਰਤੀ ਤੇ ਜ਼ੋਰ-ਸ਼ੋਰ ਨਾਲ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਪ੍ਰਿੰਸੀਪਲ ਹਰਦੀਪ ਕੌਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੀ ਪ੍ਰਿੰਸੀਪਲ ਰੈਨੂੰ ਸੁਮਨ, ਅਮਰ ਸ਼ਹੀਦ ਸੰਤ ਰਾਮਾਂਨੰਦ ਜੀ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ, ਬੇਗਮਪੁਰਾ ਏਕਤਾ ਦਲ ਮਲੇਰਕੋਟਲਾ, ਡੇਰਾ ਚਹੇੜੂ ਟੀ.ਵੀ, ਸੂਰਮਾ ਪੰਜਾਬ ਪੰਜਾਬੀ ਅਖਵਾਰ, ਖਬਰਸਾਰ ਪੰਜਾਬ ਵੈੱਬ ਨਿਊਜ਼ ਚੈਨਲ, ਜਨਤਕ ਟੀ.ਵੀ, ਕਾਂਸ਼ੀ ਟੀ.ਵੀ, ਅੰਬੇਡਕਰ ਕ੍ਰਾਂਤੀ ਟੀ.ਵੀ, ਸ਼ਾਹ ਸਿਸਟਰਜ਼, ਗਾਇਕਾ ਗਿੰਨੀ ਮਾਹੀ, ਵਿੱਕੀ ਬਹਾਦਰਕੇ ਤੇ ਹੋਰਾਂ ਨੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਮਦਨ ਲਾਲ ਦਕੋਹਾ, ਪਰਮਜੀਤ ਗੋਰਾਇਆ, ਕਾਬਲ ਰਾਮ ਜੱਖੂ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਬਿੰਦਰ ਜੈਤੇਵਾਲੀ ਹਾਜ਼ਰ ਸਨ ਤੇ ਇਲਾਕੇ ਦੇ ਸਮੂਹ ਸੇਵਾਦਾਰਾਂ ਅਤੇ ਨੋਜਵਾਨ ਵੀਰਾਂ ਨੇ ਆਪਣੀਆਂ ਸੇਵਾਵਾਂ ਨੂੰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।

 


Post a Comment

0 Comments