ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ 1080 ਮਰੀਜ਼ਾਂ ਦੀ ਜਾਂਚ ਕਰਕੇ ਦੇਸੀ ਦਵਾਈਆਂ ਫ੍ਰੀ ਦਿੱਤੀਆਂ।

ਸਾਹਿਬ ਜੋਤ ਮਾਲਿਕ ਜੀ ਵੈਦ ਬਲਜਿੰਦਰ ਰਾਮ ਦੀ ਟੀਮ ਦਾ ਸਨਮਾਨ ਕਰਦੇ ਹੋਏ। 


ਅਮਰਜੀਤ ਸਿੰਘ ਜੰਡੂ ਸਿੰਘਾ- ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਸ਼ਰੀਫ ਵਿਖੇ ਸਾਹਿਬ ਜੋਤ ਮਾਲਿਕ ਜੀ ਦੇ ਆਸ਼ੀਰਵਾਦ ਨਾਲ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਦੇ ਮੁੱਖ ਵੈਦ ਬਲਜਿੰਦਰ ਰਾਮ ਦੀ ਅਗਵਾਹੀ ਵਿੱਚ ਫ੍ਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਸਾਹਿਬ ਜੋਤ ਮਾਲਿਕ ਜੀ ਵੱਲੋਂ ਸ਼ੁੱਭ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੋਰਾਨ ਵੈਦ ਬਲਜਿੰਦਰ ਰਾਮ ਨੇ ਕਿਹਾ ਕਿ ਆਯੂਰਵੈਦਿਕ ਦਵਾਈਆਂ ਮਨੁੱਖੀ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਕਰਦੀਆਂ। ਇਨ੍ਹਾਂ ਦੇਸੀ ਦਵਾਈਆਂ ਦਾ ਪ੍ਰਯੋਗ ਜਿੰਦਗੀ ਵਿੱਚ ਵੱਧ ਤੋਂ ਵੱਧ ਕਰਨਾਂ ਚਾਹੀਦਾ ਹੈ ਅਤੇ ਇਹ ਦਵਾਈਆਂ ਸਰੀਰ ਵਿਚੋਂ ਰੋਗ ਨੂੰ ਜ੍ਹੜੋ ਖਤਮ ਕਰਦੀਆਂ ਹਨ। ਉਨ੍ਹਾਂ ਕਿਹਾ ਇਹ ਕੈਂਪ ਹਰ ਸਾਲ ਉਨ੍ਹਾਂ ਦੀ ਟੀਮ ਵੱਲੋਂ ਸਾਹਿਬ ਜੋਤ ਮਾਲਿਕ ਜੀ ਦੇ ਆਸ਼ੀਰਵਾਦ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਕਰੀਬ 1080 ਸੰਗਤਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਵਿੱਚ ਵੈਦ ਸਿਮਰਨਜੀਤ ਕੌਰ, ਵੈਦ ਬਲਜਿੰਦਰ ਰਾਮ, ਵੈਦ ਚਰਨਜੀਤ ਭਾਰਦਵਾਜ਼, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਰੀਤਿਸ਼, ਵੈਦ ਦਵਿੰਦਰ ਸਿੰਘ, ਵੈਦ ਸ਼ਾਇਨਾਂ ਠਾਕੁਰ, ਵੈਦ ਹਰਬੰਸ, ਲਾਲ, ਵੈਦ ਲੁਕੇਸ਼ ਕੁਮਾਰ, ਸੁਨੀਲ ਕੁਮਾਰ ਰੋਕੀ, ਸਿਮਰਨਜੀਤ ਕੌਰ ਵੱਲੋਂ ਸੰਗਤਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ।  

Post a Comment

0 Comments