ਅਮਰਜੀਤ ਸਿੰਘ ਜੰਡੂ ਸਿੰਘਾ- ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ (ਸਾਬਕਾ ਮੁੱਖ ਮੰਤਰੀ ਪੰਜਾਬ) ਚਰਨਜੀਤ ਸਿੰਘ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਮੁਜ਼ੱਫਰਪੁਰ (ਈਸਟ ਬਲਾਕ ਪ੍ਰਧਾਨ ਆਦਮਪੁਰ) ਨੇ ਲੱਡੂ ਵੰਡ ਆਪਣੇ ਸਾਥੀ ਕਾਂਗਰਸੀ ਆਗੂਆਂ ਤੇ ਭਰਾਵਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਆਦਮਪੁਰ ਸੁਖਵਿੰਦਰ ਕੋਟਲੀ ਵੀ ਕਾਂਗਰਸੀ ਆਗੂਆਂ ਵਿੱਚ ਉਚੇਚੇ ਤੋਰ ਤੇ ਪੁੱਜੇ ਅਤੇ ਸਭ ਨੂੰ ਚੰਨੀ ਦੀ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਸਰਪੰਚ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਾਨਦਾਰ ਜਿੱਤ ਨਾਲ ਸਮੂਹ ਆਦਮਪੁਰ ਹੀ ਨਹੀਂ ਸਗੋਂ ਪੂਰੇ ਜਿਲ੍ਹਾ ਜਲੰਧਰ ਵਿੱਚ ਖੁਸ਼ੀ ਦੀ ਲਹਿਰ ਹੈ। ਸ. ਚੰਨੀ ਨੇ ਜੋ ਆਪਣੇ ਕਾਰਜਕਾਲ ਦੋਰਾਨ ਕੰਮ ਕਰਵਾਏ ਹਨ ਉਨ੍ਹਾਂ ਕਰਕੇ ਹੀ ਜਲੰਧਰ ਵਾਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਉਨ੍ਹਾਂ ਸਮੂਹ ਵੋਟਰਾਂ ਤੇ ਸਪੋਟਰਾਂ ਦੀ ਧੰਨਵਾਦ ਕੀਤਾ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਗਰੀਬ ਦਾਸ ਭੋਜੋਵਾਲ, ਲਖਵਿੰਦਰ ਬੰਗੜ ਸੰਮਤੀ ਮੈਂਬਰ, ਪਰਗਟ ਸਿੰਘ ਪਤਾਰਾ, ਰਜਿੰਦਰ ਸੋਨਾ ਸੰਮਤੀ ਮੈਂਬਰ ਪਤਾਰਾ, ਸੁਖਵਿੰਦਰ ਰਾਮ, ਹਰਬੰਸ ਲਾਲ, ਸੁਖਵੀਰ ਸਿੰਘ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰਾਣਾ ਨੰਬਰਦਾਰ, ਓਮਿੰਦਰ ਮਿੰਦਾ, ਹਰਪਾਲ ਬਿੱਟੂ ਨੰਬਰਦਾਰ ਕਪੂਰ ਪਿੰਡ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
0 Comments